ਪੱਤਰ ਪੇ੍ਰਰਕ, ਜਲੰਧਰ : ਬਾਠ ਕੈਸਲ ਦੇ ਮਾਲਕ ਤੋਂ ਰਿਸ਼ਵਤ ਲੈਣ ਦੇ ਮਾਮਲੇ 'ਚ ਨਗਰ ਨਿਗਮ ਦੇ ਏਟੀਪੀ ਰਵੀ ਪੰਕਜ ਸ਼ਰਮਾ ਸਮੇਤ ਗਿ੍ਫ਼ਤਾਰ ਕੀਤੇ ਗਏ ਅਰਵਿੰਦ ਨਰਾਇਣ ਮਿਸ਼ਰਾ ਉਰਫ਼ ਅਰਵਿੰਦ ਸ਼ਰਮਾ ਉਰਫ਼ ਅਰਵਿੰਦ ਸ਼ਰਮਾ ਦੀਆਂ ਮੁਸ਼ਕਲਾਂ ਰੁਕਣ ਦਾ ਨਾਂ ਨਹੀਂ ਲੈ ਰਹੀ। ਪੁਲਿਸ ਨੇ ਉਕਤ ਆਗੂ ਖ਼ਿਲਾਫ਼ ਸਾਬਕਾ ਫ਼ੌਜੀ ਦੇ ਫਲੈਟ 'ਤੇ ਕਬਜ਼ਾ ਕਰਨ ਦੇ ਮਾਮਲੇ 'ਚ ਐੱਫਆਈਆਰ ਵੀ ਦਰਜ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਐੱਫਆਈਆਰ 'ਚ ਇਸ ਆਗੂ ਦੇ ਅਪਰਾਧ 'ਚ ਸਾਥ ਦੇਣ ਵਾਲੇ ਹਰਮੀਤ ਸਿੰਘ ਬਾਵਾ ਨਾਂ ਦੇ ਨੌਜਵਾਨ ਨੂੰ ਨਾਮਜ਼ਦ ਕੀਤਾ ਗਿਆ ਹੈ। ਪੁਲਿਸ ਕਮਿਸ਼ਨਰ ਕੁਲਦੀਪ ਚਾਹਲ ਦੇ ਹੁਕਮਾਂ 'ਤੇ ਥਾਣਾ ਸਦਰ ਵਿਖੇ ਬੀਤੀ ਰਾਤ ਆਗੂ ਅਰਵਿੰਦ ਤੇ ਉਸ ਦੇ ਸਾਥੀ ਹਰਮੀਤ ਬਾਵਾ ਵਾਸੀ ਮੁਹੱਲਾ ਚਾਏ ਆਮ, ਬਸਤੀ ਸ਼ੇਖ ਜਲੰਧਰ ਖ਼ਿਲਾਫ਼ ਧੋਖਾਧੜੀ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਦੋਵੇਂ ਨਾਮਜ਼ਦ ਮੁਲਜ਼ਮਾਂ ਖ਼ਿਲਾਫ਼ ਏਜੀਆਈ ਫਲੈਟ ਨੰਬਰ 701, ਜੇ ਬਲਾਕ 66 ਫੀਟ ਰੋਡ, ਜਲੰਧਰ ਹਾਈਟਸ ਦੀ ਵਸਨੀਕ 71 ਸਾਲ ਦੀ ਕਵਿਤਾ ਘਈ ਨੇ ਸੂਬੇ ਦੇ ਮੁੱਖ ਮੰਤਰੀ ਮਾਨ ਸ਼ਿਕਾਇਤ ਦਰਜ ਕਾਰਵਾਈ ਤੇ ਇਨਸਾਫ਼ ਦੀ ਫਰਿਆਦ ਕੀਤੀ ਸੀ। ਉਸ ਦੀ ਕਾਪੀ ਪੁਲਿਸ ਕਮਿਸ਼ਨਰ ਸਮੇਤ ਭਾਜਪਾ ਪੰਜਾਬ ਦੇ ਜਨਰਲ ਸਕੱਤਰ ਨੂੰ ਵੀ ਭੇਜੀ ਗਈ ਸੀ। ਦੋਸ਼ ਲਾਇਆ ਸੀ ਕਿ 803 ਬਲਾਕ-ਐਫ ਫਲੈਟ ਕਿਰਾਏ 'ਤੇ ਲੈਣ ਲਈ ਹਰਮੀਤ ਸਿੰਘ ਬਾਵਾ ਨੇ ਐਗਰੀਮੈਂਟ ਕੀਤਾ ਤੇ 22,000 ਰੁਪਏ ਪ੍ਰਤੀ ਮਹੀਨਾ ਕਿਰਾਏ 'ਤੇ ਫਲੈਟ ਲੈ ਲਿਅ ਪਰ ਉਹ ਖੁਦ ਆਪਣੇ ਪਰਿਵਾਰ ਨਾਲ ਫਲੈਟ 'ਚ ਨਹੀਂ ਆਇਆ ਸਗੋਂ ਉਸ ਨੇ ਫਲੈਟ 'ਚ ਅਰਵਿੰਦ ਨਰਾਇਣ ਮਿਸ਼ਰਾ ਨੂੰ ਸਬਲੈੱਟ ਕਰ ਦਿੱਤਾ। ਸ਼ਿਕਾਇਤ ਅਨੁਸਾਰ ਵਿਰੋਧ ਕਰਨ 'ਤੇ ਉਸ ਨੇ ਧਮਕਾਉਣ 'ਤੇ ਉਤਾਰੂ ਹੋ ਗਿਆ ਤੇ ਫਲੈਟ ਖਾਲੀ ਕਰਨ ਦੀ ਬਜਾਏ ਅਦਾਲਤ 'ਚ ਚਲਾ ਗਿਆ। ਇਸ ਤੋਂ ਬਾਅਦ ਫਲੈਟ 'ਤੇ ਕਬਜ਼ਾ ਕਰ ਲਿਆ ਤੇ ਕਿਰਾਇਆ ਵੀ ਨਹੀਂ ਦਿੱਤਾ। ਉਸ ਪਤੇ 'ਤੇ ਆਪਣੇ ਦਸਤਾਵੇਜ਼ ਬਣਾ ਲਏ ਤੇ ਏਆਈਜੀ ਕੰਪਨੀ ਨਾਲ ਵਿਵਾਦ ਵੀ ਖੜ੍ਹਾ ਕੀਤਾ। ਜਦੋਂ ਮਾਮਲਾ ਪੁਲਿਸ ਕੋਲ ਗਿਆ ਤਾਂ ਏਸੀਪੀ ਨੇ ਅਦਾਲਤੀ ਕੇਸ ਦਾ ਹਵਾਲਾ ਦਿੰਦਿਆਂ ਕੋਈ ਕਾਰਵਾਈ ਨਹੀਂ ਕੀਤੀ ਪਰ ਡੀਸੀਪੀ ਵਸਤਲਾ ਗੁਪਤਾ ਨੇ ਰਿਪੋਰਟ ਨਾਲ ਅਸਹਿਮਤੀ ਪ੍ਰਗਟਾਉਂਦਿਆਂ ਹੁਣ ਕਾਰਵਾਈ ਦੀ ਸਿਫ਼ਾਰਸ਼ ਕੀਤੀ ਹੈ। ਇਸ ਦੇ ਨਾਲ ਹੀ ਸਾਥੀ ਹਰਮੀਤ ਬਾਵਾ ਦੀ ਭਾਲ ਲਈ ਛਾਪੇਮਾਰੀ ਕੀਤੀ ਗਈ ਦੱਸੀ ਜਾ ਰਹੀ ਹੈ ਤੇ ਇਹ ਵੀ ਪਤਾ ਲਾਇਆ ਜਾ ਰਿਹਾ ਹੈ ਕਿ ਇਸ ਆਗੂ ਦੇ ਗਿਰੋਹ 'ਚ ਹੋਰ ਕਿੰਨੇ ਲੋਕ ਸ਼ਾਮਲ ਹਨ।

---

ਵਿਜੀਲੈਂਸ ਕੋਲ ਅਰਵਿੰਦ ਮਿਸ਼ਰਾ ਖਿਲਾਫ 100 ਤੋਂ ਵੱਧ ਸ਼ਿਕਾਇਤਾਂ

ਬਾਠ ਕੈਸਲ ਦੇ ਮਾਲਕ ਤੋਂ ਵਸੂਲੀ ਦੇ ਦੋਸ਼ 'ਚ ਵਿਜੀਲੈਂਸ ਬਿਊਰੋ ਦੇ ਹੱਥੇ ਚੜ੍ਹੇ ਅਰਵਿੰਦ ਮਿਸ਼ਰਾ ਖਿਲਾਫ ਵਿਜੀਲੈਂਸ ਨੂੰ ਕਈ ਸ਼ਿਕਾਇਤਾਂ ਮਿਲ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਵਿਜੀਲੈਂਸ ਬਿਊਰੋ ਨੂੰ ਮੁੱਖ ਮੰਤਰੀ ਦਫ਼ਤਰ ਰਾਹੀਂ ਕਈ ਸ਼ਿਕਾਇਤਾਂ ਮਿਲੀਆਂ ਹਨ। ਉਸ ਖਿਲਾਫ 100 ਤੋਂ ਵੱਧ ਸ਼ਿਕਾਇਤਾਂ ਹਨ ਤੇ ਜਲੰਧਰ ਦੇ ਇਕ ਵੱਡੇ ਬਿਲਡਰ ਦੇ ਅਪਾਰਟਮੈਂਟ ਨਾਲ ਜੁੜੀਆਂ ਕਈ ਸ਼ਿਕਾਇਤਾਂ ਸਾਹਮਣੇ ਆ ਰਹੀਆਂ ਹਨ। ਅਰਵਿੰਦ ਮਿਸ਼ਰਾ, ਏਟੀਪੀ ਰਵੀ ਪੰਕਜ ਤੇ ਕੁਨਾਲ ਕੋਹਲੀ ਜਬਰੀ ਵਸੂਲੀ ਮਾਮਲੇ ਵਿਚ 5 ਦਿਨ ਦੇ ਰਿਮਾਂਡ 'ਤੇ ਹਨ। ਪੁੱਛਗਿੱਛ ਦੌਰਾਨ ਬਲੈਕਮੇਿਲੰਗ ਦੇ ਆਧਾਰ 'ਤੇ ਕਈ ਹੋਰ ਕਾਰੋਬਾਰੀਆਂ ਤੋਂ ਜਬਰੀ ਵਸੂਲੀ ਦੇ ਮਾਮਲੇ ਵੀ ਸਾਹਮਣੇ ਆ ਸਕਦੇ ਹਨ। ਸ਼ਿਕਾਇਤ ਵਿਚ ਜਿਨ੍ਹਾਂ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ, ਉਨ੍ਹਾਂ ਨੂੰ ਵਿਜੀਲੈਂਸ ਦੀ ਕਾਰ ਵਿਚੋਂ ਸ਼ਿਕਾਇਤ ਫਾਈਲ ਬਰਾਮਦ ਕਰਨ ਵਾਲੇ ਕੁਨਾਲ ਕੋਹਲੀ ਦੇ ਘਰ ਵੀ ਪੁੱਛਗਿੱਛ ਲਈ ਸੱਦਿਆ ਜਾ ਸਕਦਾ ਹੈ। ਵਿਜੀਲੈਂਸ ਬਿਊਰੋ ਵੱਖ-ਵੱਖ ਵਿਭਾਗਾਂ ਤੇ ਥਾਣਿਆਂ ਤੋਂ ਅਰਵਿੰਦ ਮਿਸ਼ਰਾ ਤੇ ਉਸ ਦੇ ਸਾਥੀਆਂ ਵਿਰੁੱਧ ਪ੍ਰਰਾਪਤ ਹੋਈਆਂ ਸ਼ਿਕਾਇਤਾਂ ਬਾਰੇ ਵੀ ਜਾਣਕਾਰੀ ਇਕੱਠੀ ਕਰ ਰਿਹਾ ਹੈ।

---

ਨਾ ਭਾਜਪਾ ਮੈਂਬਰ ਤੇ ਨਾ ਹੀ ਕੋਈ ਜ਼ਿੰਮੇਵਾਰੀ : ਸੁਸ਼ੀਲ ਸ਼ਰਮਾ

ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਫੜੇ ਗਏ ਅਰਵਿੰਦ ਮਿਸ਼ਰਾ ਬਾਰੇ ਭਾਜਪਾ ਨੇ ਪੱਲਾ ਝਾੜ ਲਿਆ ਹੈ। ਜ਼ਿਲ੍ਹਾ ਭਾਜਪਾ ਪ੍ਰਧਾਨ ਸੁਸ਼ੀਲ ਸ਼ਰਮਾ ਨੇ ਕਿਹਾ ਹੈ ਕਿ ਰਿਸ਼ਵਤ ਦੇ ਮਾਮਲੇ ਵਿਚ ਫੜੇ ਗਏ ਅਰਵਿੰਦ ਮਿਸ਼ਰਾ ਨੂੰ ਭਾਜਪਾ ਆਗੂ ਕਿਹਾ ਜਾ ਰਿਹਾ ਹੈ ਪਰ ਅਜਿਹਾ ਨਹੀਂ ਹੈ। ਸੁਸ਼ੀਲ ਸ਼ਰਮਾ ਨੇ ਕਿਹਾ ਕਿ ਉਹ ਵਿਧਾਨ ਸਭਾ ਚੋਣਾਂ 'ਚ ਭਾਜਪਾ ਵਿਚ ਸ਼ਾਮਲ ਹੋਏ ਸਨ ਪਰ ਭਾਜਪਾ ਦੀ ਮੈਂਬਰਸ਼ਿਪ ਨਹੀਂ ਲਈ।

ਮਿਸ਼ਰਾ ਨੇ ਉਸ ਤੋਂ ਬਾਅਦ ਕਦੇ ਵੀ ਭਾਜਪਾ ਦੇ ਕਿਸੇ ਪੋ੍ਗਰਾਮ 'ਚ ਹਿੱਸਾ ਨਹੀਂ ਲਿਆ ਤੇ ਨਾ ਹੀ ਉਨ੍ਹਾਂ ਕੋਲ ਭਾਜਪਾ ਦੀ ਕੋਈ ਜ਼ਿੰਮੇਵਾਰੀ ਹੈ। ਇਸ ਲਈ ਅਰਵਿੰਦ ਮਿਸ਼ਰਾ ਦਾ ਨਾਂ ਭਾਜਪਾ ਨਾਲ ਨਾ ਜੋੜਿਆ ਜਾਵੇ। ਭਿ੍ਸ਼ਟਾਚਾਰ 'ਤੇ ਭਾਜਪਾ ਦੀ ਜ਼ੀਰੋ ਟੋਲਰੈਂਸ ਨੀਤੀ ਹੈ ਤੇ ਵਿਜੀਲੈਂਸ ਬਿਊਰੋ ਨੂੰ ਅਪੀਲ ਹੈ ਕਿ ਭਿ੍ਸ਼ਟਾਚਾਰ ਦੀ ਖੇਡ 'ਚ ਸ਼ਾਮਲ ਲੋਕਾਂ ਨੂੰ ਗਿ੍ਫਤਾਰ ਕੀਤਾ ਜਾਵੇ।

---