ਜੇਐੱਨਐੱਨ, ਜਲੰਧਰ : ਸਿਹਤ ਵਿਭਾਗ ਦੇ ਤਮਾਮ ਦਾਅਵਿਆਂ ਦੇ ਬਾਵਜੂਦ ਸਵਾਈਨ ਫਲੂ ਦਾ ਦੈਂਤ ਲੋਕਾਂ ਨੂੰ ਤੇਜ਼ੀ ਨਾਲ ਨਿਗਲਦਾ ਜਾ ਰਿਹਾ ਹੈ। ਪਿਛਲੇ ਦੋ ਹਫ਼ਤਿਆਂ 'ਚ ਜ਼ਿਲ੍ਹੇ 'ਚ ਸਵਾਈਨ ਫਲੂ ਨੇ ਤਿੰਨ ਲੋਕਾਂ ਨੂੰ ਮੌਤ ਦੀ ਨੀਂਦ ਸੁਲਾ ਦਿੱਤਾ ਹੈ। ਮੰਗਲਵਾਰ ਨੂੰ ਬੈਂਕ 'ਚ ਕੰਮ ਕਰਨ ਵਾਲੇ ਇਕ ਨੌਜਵਾਨ ਦੀ ਸਵਾਈਨ ਫਲੂ ਨਾਲ ਮੌਤ ਹੋ ਗਈ ਅਤੇ ਇਕ ਸਾਲ ਦੇ ਬੱਚੇ ਨੂੰ ਸਵਾਈਨ ਫਲੂ ਹੋਣ ਦੀ ਪੁਸ਼ਟੀ ਹੋਈ ਹੈ। ਜ਼ਿਲ੍ਹੇ 'ਚ ਸਵਾਈਨ ਫਲੂ ਦਾ ਸ਼ਿਕਾਰ ਹੋਣ ਵਾਲਿਆਂ ਦੀ ਗਿਣਤੀ 9 ਤਕ ਪੁੱਜ ਚੁੱਕੀ ਹੈ। ਸਿਹਤ ਵਿਭਾਗ ਲੋਕਾਂ ਨੂੰ ਬਿਮਾਰੀ ਪ੍ਤੀ ਜਾਗਰੂਕ ਕਰ ਕੇ ਆਪਣੀ ਡਿਊਟੀ ਨਿਭਾਅ ਰਿਹਾ ਹੈ।

ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਬਸਤੀ ਸ਼ੇਖ 'ਚ ਰਹਿਣ ਵਾਲੇ 31 ਸਾਲਾਂ ਦੇ ਵੈਭਵ ਸ਼ਰਮਾ ਨੂੰ ਬਿਮਾਰ ਹੋਣ 'ਤੇ ਵੇਦਾਂਤਾ ਹਸਪਤਾਲ ਤੇ ਪਟੇਲ ਹਸਪਤਾਲ 'ਚਦਾਖ਼ਲ ਕਰਵਾਇਆ ਗਿਆ ਸੀ। 25 ਜਨਵਰੀ ਨੂੰ ਉਸ ਦੀ ਹਾਲਾਤ ਵਿਗੜਨ 'ਤੇ ਡਾਕਟਰਾਂ ਨੇ ਉਸ ਨੂੰ ਲੁਧਿਆਣਾ ਲਿਜਾਣ ਦੀ ਸਲਾਹ ਦਿੱਤੀ ਸੀ। ਇਸ ਤੋਂ ਬਾਅਦ ਉਸ ਨੂੰ ਸਤਿਗੁਰੂ ਪ੍ਤਾਪ ਅਪੋਲੋ ਹਸਪਾਤਲ 'ਚ ਦਾਖਲ ਕਰਵਾਇਆ ਗਿਆ ਸੀ। ਉਸ ਦੇ ਟੈਸਟ ਜਾਂਚ ਲਈ ਪੀਜੀਆਈ ਚੰਡੀਗੜ੍ਹ ਭੇਜੇ ਗਏ ਸਨ ਤੇ ਸਵਾਈਨ ਫਲੂ ਹੋਣ ਦੀ ਪੁਸ਼ਟੀ ਹੋਈ ਸੀ। ਮੰਗਲਵਾਰ ਸ਼ਾਮ ਨੂੰ ਉਸ ਦੀ ਤਬੀਅਤ ਜ਼ਿਆਦਾ ਖ਼ਰਾਬ ਹੋਣ ਤੋਂ ਬਾਅਦ ਮੌਤ ਹੋ ਗਈ। ਉਹ ਫਗਵਾੜਾ ਦੇ ਕੈਪੀਟਲ ਲੋਕਲ ਬੈਂਕ 'ਚ ਕੰਮ ਕਰਦਾ ਸੀ। ਸਾਲ ਪਹਿਲਾਂ ਹੀ ਵਿਆਹ ਹੋਇਆ ਸੀ ਅਤੇ ਕਰੀਬ ਤਿੰਨ ਮਹੀਨੇ ਦਾ ਇਕ ਪੁੱਤਰ ਵੀ ਹੈ। ਹਸਪਤਾਲ ਪ੍ਸ਼ਾਸਨ ਨੇ ਲਾਸ਼ ਘਰ ਨਾ ਲਿਜਾਣ ਦੀ ਸਲਾਹ ਦਿੱਤੀ ਅਤੇ ਬੁੱਧਵਾਰ ਨੂੰ ਸਿੱਧਾ ਸ਼ਮਸ਼ਾਨਘਾਟ ਲਿਜਾ ਕੇ ਅੰਤਿਮ ਸਸਕਾਰ ਕੀਤਾ ਜਾਵੇਗਾ। ਉਸ ਦੇ ਘਰ 'ਚ ਮਾਤਮ ਛਾਇਆ ਹੋਇਆ ਸੀ ਅਤੇ ਪਤਨੀ ਦੇ ਅੱਥਰੂ ਰੁਕ ਨਹੀਂ ਰਹੇ ਸਨ। ਮਾਪਿਆਂ ਦਾ ਕਹਿਣਾ ਸੀ ਕਿ ਲੱਖਾਂ ਰੁਪਏ ਖ਼ਰਚਣ ਤੋਂ ਬਾਅਦ ਵੀ ਵੈਭਵ ਨੂੰ ਸਵਾਈਨ ਫਲੂ ਦੇ ਦੈਂਤ ਤੋਂ ਬਚਾਉਣ 'ਚ ਨਾਕਾਮ ਰਹੇ।

ਓਧਰ, ਪੀਜੀਆਈ ਚੰਡੀਗੜ੍ਹ ਤੋਂ ਸਿਹਤ ਵਿਭਾਗ ਤੋਂ ਆਈ ਰਿਪੋਰਟ ਮੁਤਾਬਕ ਅਰਬਨ ਅਸਟੇਟ ਫੇਜ਼-1 'ਚ ਰਹਿਣ ਵਾਲੇ ਇਕ ਸਾਲ ਦੇ ਬੱਚੇ ਨੂੰ ਵੀ ਸਵਾਈਨ ਫਲੂ ਹੋਣ ਦੀ ਪੁਸ਼ਟੀ ਹੋਈ ਹੈ। ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਬੱਚੇ ਦੀ ਫੂਡ ਪਾਈਪ ਦਾ ਆਪ੍ੇਸ਼ਨ ਵੀ ਹੋਇਆ ਹੈ ਤੇ ਦਿਲ ਦੀ ਬਿਮਾਰੀ ਵੀ ਹੈ। ਉਸ ਦੀ ਹਾਲਤ ਸਥਿਰ ਹੈ ਅਤੇ ਡਾਕਟਰਾਂ ਨੇ ਇਕ-ਦੋ ਦਿਨ 'ਚ ਛੁੱਟੀ ਦੇਣ ਦੀ ਗੱਲ ਕਹੀ ਹੈ।

ਉਥੇ ਪੀਰਬੋਦਲਾਂ ਬਾਜ਼ਾਰ ਦੇ ਨੇੜੇ ਮੁਫ਼ਤੀਆ ਮੁਹੱਲੇ 'ਚ ਰਹਿਣ ਵਾਲੀ 80 ਸਾਲਾ ਬਜ਼ੁਰਗ ਨੂੰ ਵੀ ਸਵਾਈਨ ਫਲੂ ਦੀ ਪੁਸ਼ਟੀ ਹੋਈ ਹੈ। ਉਹ ਲੁਧਿਆਣੇ ਦੇ ਪੈਰੀਐਂਟਸ ਹਸਪਤਾਲ 'ਚ ਜ਼ੇਰੇ ਇਲਾਜ ਹੈ।

ਸਿਵਲ ਹਸਪਤਾਲ ਡਾ. ਰਾਜੇਸ਼ ਕੁਮਾਰ ਬੱਗਾ ਨੇ ਦੱਸਿਆ ਕਿ ਸਿਹਤ ਵਿਭਾਗ ਦੇ ਜ਼ਿਲ੍ਹਾ ਐਪੀਡਿਮੋਲਾਜਿਸਟ ਡਾ. ਸਤੀਸ਼ ਕੁਮਾਰ ਤੇ ਡਾ. ਸੋਭਨਾ ਬਾਂਸਲ ਦੀ ਅਗਵਾਈ 'ਚ ਤਿੰਨ ਮਰੀਜ਼ਾਂ ਦੇ ਘਰ ਟੀਮਾਂ ਭੇਜੀਆਂ ਗਈਆਂ ਹਨ। ਮਿ੍ਤਕ ਦੇ ਘਰ 'ਚ ਇਕ ਬੱਚੇ ਸਮੇਤ ਪੰਜ ਲੋਕਾਂ ਤੇ ਬਜ਼ੁਰਗ ਦੇ ਘਰ ਤਿੰਨ ਉਨ੍ਹਾਂ ਦੇ ਸੰਪਰਕ 'ਚ ਆਉਣ ਵਾਲਿਆਂ ਨੂੰ ਦਵਾਈ ਦਿੱਤੀ ਗਈ ਹੈ। ਮਿ੍ਤਕ ਦੇ ਅੰਤਿਮ ਸਸਕਾਰ ਵੇਲੇ ਵਿਭਾਗ ਦੀ ਟੀਮ ਮੌਕੇ 'ਤੇ ਜਾਵੇਗੀ ਅਤੇ ਪੂਰੇ ਅਹਿਤਿਆਤ ਨਾਲ ਸਸਕਾਰ ਕਰਵਾਇਆ ਜਾਵੇਗਾ।

ਸਵਾਈਨ ਫਲੂ ਦਾ ਮੰਡਲ ਰਿਹੈ ਖ਼ਤਰਾ, ਸਿਹਤ ਵਿਭਾਗ ਬੇਵੱਸ

ਫਗਵਾੜਾ ਦੇ ਕੈਪੀਟਲ ਲੋਕਲ ਬੈਂਕ 'ਚ ਕੰਮ ਕਰਨ ਵਾਲੇ ਵੈਭਵ ਦੀ ਸਵਾਈਨ ਫਲੂ ਨਾਲ ਮੌਤ ਤੋਂ ਬਾਅਦ ਹਜ਼ਾਰਾਂ ਲੋਕਾਂ 'ਤੇ ਸਵਾਈਨ ਫਲੂ ਦਾ ਖ਼ਤਰਾ ਮੰਡਰਾਉਣ ਲੱਗਾ ਹੈ। ਖ਼ਤਰਾ ਟਾਲਣ ਲਈ ਸਿਹਤ ਵਿਭਾਗ ਬੇਵੱਸ ਹੈ। ਵੈਭਵ ਰੋਜ਼ਾਨਾ ਬੱਸ ਤੇ ਰੇਲਗੱਡੀ 'ਚ ਆਉਂਦਾ-ਜਾਂਦਾ ਸੀ। ਇਸ ਦੌਰਾਨ ਉਸ ਨਾਲ ਅਨੇਕਾਂ ਲੋਕ ਸਫਰ ਕਰਦੇ ਸਨ। ਉਸ ਦੀ ਿਛੱਕ ਤੇ ਖੰਘ ਨਾਲ ਇਫਲੂਆਂਜਾ ਐੱਚ1ਐÎੱਨ1 ਮਿਸ਼ੀਗਨ ਵਾਇਰਸ ਹਵਾ 'ਚ ਫੈਲ ਸਕਦਾ ਹੈ। ਕਮਜ਼ੋਰ ਪ੍ਤੀਰੋਧਕ ਸ਼ਕਤੀ ਵਾਲੇ ਲੋਕ ਇਸ ਦਾ ਨਿਸ਼ਾਨਾ ਬਣ ਸਕਦੇ ਹਨ। ੍ਹਉਸ ਦੀ ਮੌਤ ਤੋਂ ਬਾਅਦ ਫਗਵਾੜਾ 'ਚ ਉਸ ਦੇ ਨਾਲ ਕੰਮ ਕਰਨ ਵਾਲੇ ਸਾਰੇ ਸਾਥੀ ਵੀ ਖ਼ੌਫ਼ਜ਼ਦਾ ਹਨ। ਉਨ੍ਹਾਂ ਨੂੰ ਸਵਾਈਨ ਫਲੂ ਦਾ ਡਰ ਸਤਾਉਣ ਲੱਗਾ ਹੈ।