ਗੁਰਪ੍ਰਰੀਤ ਸਿੰਘ ਬਾਹੀਆ, ਜਲੰਧਰ ਛਾਉਣੀ : ਚੌਕੀ ਪਰਾਗਪੁਰ ਅਧੀਨ ਆਉਂਦੇ ਪਿੰਡ ਨੰਗਲ ਕਰਾਰ ਖਾਂ ਕੁੱਕੜ ਪਿੰਡ ਸੜਕ ਨਾਲ ਬਣੇ ਡੂੰਘੇ ਟੋਇਆਂ 'ਚ ਟਰੈਕਟਰ ਪਲਟਣ ਕਾਰਨ ਇਕ ਪ੍ਰਵਾਸੀ ਮਜ਼ਦੂਰ ਦੀ ਮੌਤ ਹੋ ਗਈ। ਚੌਕੀ ਇੰਚਾਰਜ ਨਰਿੰਦਰ ਮੋਹਣੀ ਨੇ ਦੱਸਿਆ ਮਿ੍ਤਕ ਦੀ ਪਛਾਣ ਨੁਨੂੰ ਵਾਸੀ ਬਿਹਾਰ ਵਜੋਂ ਹੋਈ ਹੈ। ਨਨੂੰ ਪਿਛਲੇ ਦੋ ਮਹੀਨਿਆਂ ਤੋਂ ਕਿਸਾਨ ਤਰਲੋਚਨ ਸਿੰਘ ਵਾਸੀ ਕੁੱਕੜ ਪਿੰਡ ਕੋਲ ਕੰਮ ਕਰਦਾ ਸੀ।

ਉਨ੍ਹਾਂ ਦੱਸਿਆ ਨਨੂੰ ਟਰੈਕਟਰ ਲੈ ਕੇ ਕੁੱਕੜ ਪਿੰਡ ਵਲੋਂ ਆ ਰਿਹਾ ਸੀ ਜਦੋਂ ਉਹ ਨੰਗਲ ਕਰਾਰ ਖਾਂ ਪਿੰਡ ਦੇ ਪੁਰਾਣੇ ਭੱਠੇ ਨੇੜੇ ਪੁੱਜਾ ਤਾਂ ਮੀਹ ਕਾਰਨ ਪੋਲੀ ਹੋਈ ਸੜਕ, ਜਿਸ 'ਤੇ ਵੱਡਾ ਘਾਹ ਹੋਣ ਕਰਕੇ ਉਸ ਨੂੰ ਪਤਾ ਨਹੀ ਲੱਗਾ ਅਚਾਨਕ ਹੀ ਟਰੈਕਟਰ ਸਮੇਤ ਸੜਕ ਨਾਲ ਲਗਦੇ ਨੀਵੇ ਖੇਤਾਂ 'ਚ ਡਿੱਗ ਪਿਆ। ਉਸ ਨੂੰ ਰਾਹਗੀਰਾਂ ਨੇ ਟਰੈਕਟਰ ਹੇਠੋਂ ਕੱਿਢਆ ਪਰ ਮੌਕੇ 'ਤੇ ਹੀ ਉਸ ਦੀ ਮੌਤ ਹੋ ਗਈ। ਚੌਕੀ ਇੰਚਾਰਜ ਨੇ ਦੱਸਿਆ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ।

ਦੱਸਣਯੋਗ ਹੈ ਕਿ ਇਸੇ ਜਗਾ 'ਤੇ ਸੜਕ ਦੀ ਬਰਮ ਨਾ ਹੋਣ ਤੇ ਨਾਲ ਲਗਦੇ ਖੇਤ 10 ਫੁੱਟ ਡੂੰਘੇ ਹੋਣ ਕਾਰਨ ਪਿਛਲੇ ਲੰਮੇ ਸਮੇਂ ਤੋਂ ਕਈ ਹਾਦਸੇ ਵਾਪਰ ਚੁੱਕੇ ਹਨ। ਪਰ ਫਿਰ ਵੀ ਪੀਡਬਲਿਊਡੀ ਵਿਭਾਗ ਵੱਲੋਂ ਇਸ ਪਾਸੇ ਕੋਈ ਧਿਆਨ ਨਹੀ ਦਿੱਤਾ ਗਿਆ।