ਜੇਐੱਨਐੱਨ, ਜਲੰਧਰ : ਥਾਣਾ-6 ਦੀ ਪੁਲਿਸ ਨੇ ਇਤਰਾਜਯੋਗ ਦਵਾਈਆਂ ਸਮੇਤ ਲਾਂਬੜਾ ਵਾਸੀ ਰੋਸ਼ਨ ਸਿੰਘ ਉਰਫ ਰੋਸ਼ੀ ਨੂੰ ਗਿ੍ਫ਼ਤਾਰ ਕੀਤਾ ਹੈ। ਥਾਣਾ ਇੰਚਾਰਜ ਸੁਰਜੀਤ ਸਿੰਘ ਨੇ ਦੱਸਿਆ ਕਿ ਐੱਸਆਈ ਗੁਰਦੇਵ ਸਿੰਘ ਨੇ ਮਾਡਲ ਟਾਉਨ 'ਚ ਨਾਕਾਬੰਦੀ ਦੌਰਾਨ ਪੈਦਲ ਆਉਂਦੇ ਰੋਸ਼ਨ ਸਿੰਘ ਦੀ ਸ਼ੱਕ ਦੇ ਆਧਾਰ 'ਤੇ ਤਲਾਸ਼ੀ ਲਈ ਤਾਂ ਉਸ ਕੋਲੋਂ 990 ਗੋਲੀਆਂ, 100 ਨਸ਼ੀਲੇ ਕੈਪਸੂਲ ਤੇ 70 ਟੀਕੇ ਜਿਨ੍ਹਾਂ ਨੂੰ ਵੇਚਣ 'ਤੇ ਰੋਕ ਹੈ, ਬਰਾਮਦ ਕੀਤੇ।

ਉਸ ਖ਼ਿਲਾਫ਼ ਮਾਮਲਾ ਦਰਜ ਕਰਕੇ ਅਦਾਲਤ ਪੇਸ਼ ਕੀਤਾ ਗਿਆ, ਜਿਥੋਂ ਉਸ ਨੂੰ ਇਕ ਦਿਨ ਦੇ ਰਿਮਾਂਡ 'ਤੇ ਭੇਜ ਦਿੱਤਾ। ਉਨ੍ਹਾਂ ਕਿਹਾ ਮੁਲਜ਼ਮ ਕੋਲੋਂ ਪੁੱਛਗਿੱਛ ਕੀਤੀ ਜਾਵੇਗੀ ਕਿ ਉਹ ਉਕਤ ਦਵਾਈਆਂ ਕਿੱਥੋਂ ਲੈਂਦਾ ਸੀ।