ਸੁਰਜੀਤ ਸਿੰਘ ਬਰਨਾਲਾ, ਫਿਲੌਰ

ਫਿਲੌਰ ਦੇ ਨਜ਼ਦੀਕੀ ਪਿੰਡ ਸੈਫਾਬਾਦ ਵਿਖੇ ਟਰੈਕਟਰ 'ਤੇ ਜਾਂਦੇ ਹੋਏ ਵਿਅਕਤੀ ਦੇ ਪੰਜਾਬ ਪੁਲਿਸ ਅਕੈਡਮੀ ਦੇ ਮੁਲਾਜ਼ਮ ਵੱਲੋਂ ਕੀਤੀ ਟ੍ਰੇਨਿੰਗ ਦੌਰਾਨ ਗੋਲ਼ੀ ਲੱਗਣ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ। ਪ੍ਰਰਾਪਤ ਜਾਣਕਾਰੀ ਅਨੁਸਾਰ ਸਵੇਰੇ 11 ਵਜੇ ਦੇ ਕਰੀਬ ਰਾਜ ਕੁਮਾਰ ਪੁੱਤਰ ਮਸਤੂ ਰਾਮ ਵਾਸੀ ਅਸ਼ਾਹੂਰ ਜੋ ਕਿ ਟਰੈਕਟਰ ਟਰਾਲੀ ਨਾਲ ਭਾੜੇ ਦਾ ਕੰਮ ਕਰਦਾ ਹੈ। ਜੋ ਆਪਣੇ ਟਰੈਕਟਰ ਟਰਾਲੀ ਲੈ ਕੇ ਆਪਣੇ ਕੰਮ 'ਤੇ ਸੈਫਾਬਾਦ ਵੱਲੋਂ ਲੰਘ ਰਿਹਾ ਸੀ। ਟਰੈਕਟਰ 'ਤੇ ਜਾਂਦੇ ਹੋਏ ਰਾਜ ਕੁਮਾਰ ਦੇ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਵੱਲੋਂ ਕੀਤੀ ਜਾਂਦੀ ਟਰੇਨਿੰਗ ਦੌਰਾਨ ਗੋਲ਼ੀ ਲੱਗੀ ਜੋ ਉਸ ਦੀ ਛਾਤੀ ਦੇ ਆਰ-ਪਾਰ ਹੋ ਗਈ। ਪਿੰਡ ਸੈਫਾਬਾਦ ਵਿਖੇ ਪੰਜਾਬ ਪੁਲਿਸ ਅਕੈਡਮੀ ਫਿਲੌਰ ਵੱਲੋਂ ਫਾਇਰਿੰਗ ਦਾ ਟਰੇਨਿੰਗ ਸੈਂਟਰ ਹੈ। ਜਿੱਥੇ ਪੁਲਿਸ ਮੁਲਾਜ਼ਮਾਂ ਨੂੰ ਫਾਇਰਿੰਗ ਦੀ ਸਿਖਲਾਈ ਦਿੱਤੀ ਜਾਂਦੀ ਹੈ। ਮਿਲੀ ਜਾਣਕਾਰੀ ਮੁਤਾਬਕ ਉਕਤ ਗੋਲ਼ੀ ਇਸੇ ਟਰੇਨਿੰਗ ਕੈਂਪ ਚਾਂਦ ਮੋਰੀ ਤੋਂ ਆਈ ਹੈ ਜਿਸ ਨਾਲ ਰਾਜ ਕੁਮਾਰ ਗੰਭੀਰ ਜ਼ਖ਼ਮੀ ਹੋਇਆ ਹੈ। ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਫਿਲੌਰ ਵਿਖੇ ਪਹੁੰਚਾਇਆ ਗਿਆ। ਜਿੱਥੇ ਡਾਕਟਰ ਨੀਰਜ ਸੋਢੀ ਵੱਲੋਂ ਉਸ ਦੀ ਹਾਲਤ ਗੰਭੀਰ ਦੇਖਦੇ ਹੋਏ ਉਸ ਨੂੰ ਮੁੱਢਲੀ ਸਹਾਇਤਾ ਦੇਣ ਉਪਰੰਤ ਲੁਧਿਆਣਾ ਰੈਫਰ ਕਰ ਦਿੱਤਾ। ਡਾ. ਸੋਢੀ ਨੇ ਦੱਸਿਆ ਕਿ ਰਾਜ ਕੁਮਾਰ ਵਾਸੀ ਅਸ਼ਾਹੂਰ ਦੀ ਛਾਤੀ ਦੇ ਅੱਗੇ ਪਿੱਛੇ ਨਿਸ਼ਾਨ ਹਨ ਪਰ ਗੋਲ਼ੀ ਦੀ ਪੁਸ਼ਟੀ ਅਸੀਂ ਨਹੀਂ ਕਰਦੇ। ਪ੍ਰਰਾਪਤ ਵੇਰਵੇ ਅਨੁਸਾਰ ਚਾਂਦ ਮੋਰੀ ਵਿਖੇ ਟਰੇਨਿੰਗ 'ਤੇ ਡਿਊਟੀ ਸੀਪੀ ਵਿੰਗ ਦੇ ਡੀਐੱਸਪੀ ਹਰਪਾਲ ਸਿੰਘ ਗਰੇਵਾਲ ਦੀ ਸੀ। ਜਿਨ੍ਹਾਂ ਨਾਲ ਫੋਨ ਤੇ ਸੰਪਰਕ ਕੀਤਾ ਗਿਆ ਪਰ ਉਨ੍ਹਾਂ ਵੱਲੋਂ ਇਸ ਗੱਲ ਨੂੰ ਸਿਰੇ ਤੋਂ ਨਕਾਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਮੈਨੂੰ ਇਸ ਬਾਰੇ ਕੁਝ ਨਹੀਂ ਪਤਾ। ਇਸ ਸਬੰਧੀ ਏਸੀਪੀ ਫਿਲੌਰ ਸੁਹੇਲ ਕਾਸਿਮ ਮੀਰ ਤੇ ਥਾਣਾ ਮੁਖੀ ਸੰਜੀਵ ਕਪੂਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਡਾਕਟਰਾਂ ਮੁਤਾਬਕ ਜ਼ਖ਼ਮੀ ਰਾਜ ਕੁਮਾਰ ਦੀ ਹਾਲਤ ਬਿਆਨ ਦੇਣ ਦੇ ਲਾਇਕ ਨਹੀਂ ਹੈ। ਉਹ ਜੋ ਵੀ ਬਿਆਨ ਦੇਵੇਗਾ ਉਸ ਦੇ ਹਿਸਾਬ ਨਾਲ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧੀ ਪਿੰਡ ਸੈਫਾਬਾਦ ਵਾਸੀਆਂ ਨੇ ਕਿਹਾ ਕਿ ਪਹਿਲਾਂ ਵੀ ਇੱਥੇ ਇਸ ਤਰ੍ਹਾਂ ਦੀਆਂ ਘਟਨਾਵਾਂ ਹੰੁਦੀਆਂ ਰਹਿੰਦੀਆਂ ਹਨ ਜਿਸ ਤਰ੍ਹਾਂ ਪਿੰਡ ਵਾਸੀਆਂ ਦੇ ਘਰਾਂ ਦੀਆਂ ਛੱਤਾਂ 'ਤੇ ਗੋਲ਼ੀਆਂ ਦੇ ਖੋਲ ਡਿੱਗਣਾ ਜਾਂ ਗੋਲ਼ੀ ਦਾ ਆਸੇ ਪਾਸੇ ਨੂੰ ਚੱਲਣਾ। ਉਨ੍ਹਾਂ ਕਿਹਾ ਕਿ ਇਸ ਦਾ ਕੋਈ ਪੱਕਾ ਹੱਲ ਕੱਿਢਆ ਜਾਣਾ ਚਾਹੀਦਾ ਹੈ।