ਪੱਤਰ ਪ੍ਰਰੇਰਕ, ਕਿਸ਼ਨਗੜ੍ਹ : ਆਦਮਪੁਰ-ਕਿਸ਼ਨਗੜ੍ਹ ਰੋਡ 'ਤੇ ਵਾਪਰੇ ਸੜਕ ਹਾਦਸੇ 'ਚ ਇਕ ਨੌਜਵਾਨ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਪੁਲਿਸ ਚੌਕੀ ਅਲਾਵਲਪੁਰ ਤੋਂ ਪ੍ਰਰਾਪਤ ਜਾਣਕਾਰੀ ਅਨੁਸਾਰ ਹੁਸ਼ਿਆਰਪੁਰ ਦੇ ਮੁਹੱਲਾ ਪ੍ਰਰੇਮਗੜ੍ਹ ਦਾ ਰਹਿਣ ਵਾਲਾ ਟਰੈਕਟਰ ਟਰਾਲੀ ਚਾਲਕ ਕਮਲਜੀਤ ਹੁਸ਼ਿਆਰਪੁਰ ਤੋਂ ਇੰਟਰਲਾਕਿੰਗ ਟਾਈਲਾਂ ਲੈ ਕੇ ਦੌਲੀਕੇ ਨੂੰ ਜਾ ਰਿਹਾ ਸੀ ਅਤੇ ਜਦ ਉਹ ਅਲਾਵਲਪੁਰ ਨੇੜੇ ਟੀ-ਪੁਆਇੰਟ ਦੋਲੀ ਕੇ ਨਜ਼ਦੀਕ ਪਹੁੰਚਿਆ ਤਾਂ ਉਸ ਨੇ ਬਿਨਾਂ ਦੇਖੇ ਹੋਏ ਹੀ ਟਰੈਕਟਰ ਟਰਾਲੀ ਦੋਲੀਕੇ ਪਿੰਡ ਵੱਲ ਨੂੰ ਮੋੜ ਦਿੱਤੀ ਤੇ ਇਸ ਦੌਰਾਨ ਉਸ ਦੇ ਪਿੱਛੇ ਆ ਰਹੇ ਮੋਟਰਸਾਈਕਲ ਚਾਲਕ ਦੀ ਟਰਾਲੀ ਨਾਲ ਟੱਕਰ ਹੋ ਗਈ। ਇਸ ਕਾਰਨ ਉਹ ਗੰਭੀਰ ਰੂਪ ਵਿਚ ਜਖਮੀ ਹੋ ਗਿਆ। ਮੌਕੇ 'ਤੇ ਪੁਲਿਸ ਚੌਕੀ ਅਲਾਵਲਪੁਰ ਦੇ ਹੌਲਦਾਰ ਗੁਰਦੀਪ ਸਿੰਘ ਸਾਥੀਆਂ ਸਮੇਤ ਪਹੁੰਚੇ ਅਤੇ ਟਰੈਕਟਰ ਟਰਾਲੀ 'ਤੇ ਮੋਟਰਸਾਈਕਲ ਨੂੰ ਆਪਣੇ ਕਬਜ਼ੇ 'ਚ ਲੈਣ ਤੋਂ ਬਾਅਦ ਜ਼ਖਮੀ ਨੌਜਵਾਨ ਨੂੰ ਆਦਮਪੁਰ ਦੇ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ। ਜਖਮੀ ਨੌਜਵਾਨ ਦੀ ਪਛਾਣ ਸੰਸਾਰ ਚੰਦ ਪੁੱਤਰ ਬਾਲ ਕਿ੍ਸ਼ਨ ਵਾਸੀ ਸੰਘਵਾਲ ਦੇ ਰੂਪ 'ਚ ਹੋਈ।