ਅਮਰਜੀਤ ਸਿੰਘ ਵੇਹਗਲ, ਜਲੰਧਰ : ਦੇਰ ਰਾਤ ਥਾਣਾ ਡਵੀਜ਼ਨ 1 ਅਧੀਨ ਆਉਂਦੇ ਖੇਤਰ ਮਕਸੂਦਾਂ ਤੋਂ ਸ਼ਹੀਦ ਭਗਤ ਸਿੰਘ ਕਾਲੋਨੀ ਨੂੰ ਜਾਂਦੇ ਪੁਲ਼ ਉੱਪਰ ਅਣਪਛਾਤਾ ਵਾਹਨ ਨੇ ਸਾਈਕਲ ਸਵਾਰ ਨੂੰ ਟੱਕਰ ਮਾਰ ਦਿੱਤੀ। ਇਸ ਸੜਕ ਹਾਦਸੇ 'ਚ ਸਾਈਕਲ ਸਵਾਰ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ ਜਿਸ ਨੂੰ ਇਲਾਜ ਲਈ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ, ਜਿਥੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜ਼ਖ਼ਮੀ ਸਾਈਕਲ ਸਵਾਰ ਦੀ ਪਛਾਣ ਅਜੇ ਪੁੱਤਰ ਸੁਰਜਨ ਵਾਸੀ ਪਿੰਡ ਰਾਮਨਗਰ ਜ਼ਿਲ੍ਹਾ ਆਜਮਗੜ੍ਹ ਯੂਪੀ ਹਾਲ ਵਾਸੀ ਮਾਰਕੀਟ ਗੁਦਾਈਪੁਰ, ਨੇੜੇ ਫੋਕਲ ਪੁਆਇੰਟ ਜਲੰਧਰ ਵਜੋਂ ਹੋਈ ਹੈ। ਥਾਣਾ ਮੁਖੀ ਇੰਸਪੈਕਟਰ ਸੁਖਬੀਰ ਸਿੰਘ ਨੇ ਦੱਸਿਆ ਕਿ ਜ਼ਖ਼ਮੀ ਨੌਜਵਾਨ ਅਜੇ ਦੇ ਪਿਤਾ ਸੁਰਜਨ ਦੇ ਬਿਆਨਾਂ ਦੇ ਆਧਾਰ 'ਤੇ ਅਣਪਛਾਤੇ ਵਾਹਨ ਚਾਲਕ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਗਿਆ ਹੈ।