ਜੇਐੱਨਐੱਨ, ਜਲੰਧਰ : ਸੋਢਲ ਫਾਟਕ ਕੋਲੋਂ ਨਿਕਲ ਰਹੇ ਰੇਲ ਇੰਜਣ ਦੀ ਲਪੇਟ 'ਚ ਆਉਣ ਨਾਲ ਨੌਜਵਾਨ ਦੀ ਮੌਤ ਹੋ ਗਈ। ਸੂਚਨਾ ਮਿਲਦੇ ਹੀ ਜੀਆਰਪੀ ਮੌਕੇ 'ਤੇ ਪੁੱਜੀ। ਦੇਰ ਰਾਤ ਤਕ ਮਿ੍ਤਕ ਦੀ ਪਛਾਣ ਨਹੀਂ ਹੋ ਸਕੀ ਸੀ। ਜਾਣਕਾਰੀ ਮੁਤਾਬਕ ਇਕ ਵਿਅਕਤੀ ਰੇਲਵੇ ਲਾਈਨਾਂ ਪਾਰ ਕਰ ਰਿਹਾ ਸੀ ਤਾਂ ਕਰਤਾਰਪੁਰ ਵੱਲ ਜਾ ਰਹੇ ਇਕ ਰੇਲ ਇੰਜਣ ਦੀ ਲਪੇਟ 'ਚ ਆ ਗਿਆ। ਜੀਆਰਪੀ ਮਿ੍ਤਕ ਦੀ ਪਛਾਣ ਕਰਵਾਉਣ ਦਾ ਯਤਨ ਕਰ ਰਹੀ ਸੀ।