ਅਵਤਾਰ ਰਾਣਾ, ਮੱਲ੍ਹੀਆਂ ਕਲਾਂ : ਪਿੰਡ ਕੁਲਾਰਾਂ ਗੇਟ ਨੇੜੇ ਛੋਟਾ ਹਾਥੀ ਤੇ ਮੋਟਰਸਾਈਕਲ ਦੀ ਟੱਕਰ 'ਚ ਇਕ ਨੌਜਵਾਨ ਦੀ ਮੌਕੇ 'ਤੇ ਮੌਤ ਹੋ ਗਈ ਜਦਕਿ ਦੂਸਰਾ ਗੰਭੀਰ ਜ਼ਖਮੀ ਹੋ ਗਿਆ। ਪੁਲਿਸ ਚੌਕੀ ਉੱਗੀ ਦੇ ਇੰਚਾਰਜ ਐੱਸਆਈ ਲਵਲੀਨ ਕੁਮਾਰ ਨੇ ਦੱਸਿਆ ਕਿ ਦੋ ਵਿਅਕਤੀ ਮੋਟਰਸਾਈਕਲ 'ਤੇ ਜਾ ਰਹੇ ਸਨ। ਵਿਕਾਸ ਮੋਟਰਸਾਈਕਲ ਚਲਾ ਰਿਹਾ ਸੀ ਤੇ ਲਵਪ੍ਰਰੀਤ ਵਾਸੀ ਕੌਲਪੁਰ ਪਿੱਛੇ ਬੈਠਾ ਸੀ। ਜਦੋਂ ਉਹ ਪਿੰਡ ਕੁਲਾਰਾਂ ਦੇ ਗੇਟ ਕੋਲ ਪਹੁੰਚੇ ਤਾਂ ਕਾਲਾ ਸੰਿਘਆਂ ਵਾਲੀ ਸਾਈਡ ਤੋਂ ਕੁਲਾਰਾਂ ਵੱਲ ਨੂੰ ਆ ਰਿਹਾ ਛੋਟਾ ਹਾਥੀ ਜਿਸ ਦਾ ਨੰਬਰ ਪੀਬੀ 08 ਈਐੱਲ 5429 ਸੀ, ਨਾਲ ਸਿੱਧੀ ਟੱਕਰ ਹੋ ਗਈ। ਹਾਦਸੇ 'ਚ ਮੋਟਰਸਾਈਕਲ ਲਵਪ੍ਰਰੀਤ ਦੀ ਮੌਤ ਹੋ ਗਈ ਤੇ ਵਿਕਾਸ ਨੂੰ ਗੰਭੀਰ ਜ਼ਖਮੀ ਹਾਲਤ ਵਿੱਚ ਸਿਵਲ ਹਸਪਤਾਲ ਜਲੰਧਰ ਦਾਖਲ ਕਰਵਾ ਦਿੱਤਾ ਗਿਆ ਹੈ। ਮਿ੍ਤਕ ਲਵਪ੍ਰਰੀਤ ਦੀ ਲਾਸ਼ ਦਾ ਪੋਸਟਮਾਰਟਮ ਕਰਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ ਅਤੇ ਛੋਟਾ ਹਾਥੀ ਦੇ ਚਾਲਕ ਰਾਕੇਸ਼ ਕੁਮਾਰ ਵਾਸੀ ਸ਼ੰਕਰ ਪੱਤੀ ਤੱਖਰ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਗੱਡੀ ਨੂੰ ਕਬਜ਼ੇ ਵਿੱਚ ਲੈ ਲਿਆ ਹੈ।