ਕਰਾਈਮ ਰਿਪੋਰਟਰ, ਜਲੰਧਰ : ਕਪੂਰਥਲਾ ਦੀ ਕੋਆਪ੍ਰਰੇਟਿਵ ਵਿਭਾਗ ਵਿਚ ਤਾਇਨਾਤ ਇਕ ਨੋਡਲ ਅਫਸਰ ਦੀ ਬੱਸ 'ਚ ਸਫਰ ਦੌਰਾਨ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਜਾਣਕਾਰੀ ਅਨੁਸਾਰ ਕਰਮਜੀਤ ਸਿੰਘ ਵਾਸੀ ਲੁਧਿਆਣਾ ਜੋ ਕਿ ਕਪੂਰਥਲਾ ਦੀ ਕੋਆਪ੍ਰਰੇਟਿਵ ਵਿਭਾਗ 'ਚ ਨੋਡਲ ਅਫਸਰ ਤਾਇਨਾਤ ਹੈ ਵੀਰਵਾਰ ਸਵੇਰੇ ਜਲੰਧਰ ਦੇ ਬੱਸ ਸਟੈਂਡ ਦੇ ਬਾਹਰੋਂ ਪਿ੍ਰੰਸ ਬੱਸ ਸਰਵਿਸ ਦੀ ਬੱਸ 'ਚ ਕਪੂਰਥਲਾ ਜਾਣ ਲਈ ਬੈਠਿਆ। ਹਾਲੇ ਬੱਸ ਕੁਝ ਕਿਲੋਮੀਟਰ ਹੀ ਚੱਲ ਰਹੀ ਸੀ ਕਿ ਕਰਮਜੀਤ ਦੀ ਸਿਹਤ ਵਿਗੜੀ ਤਾਂ ਬੱਸ ਡਰਾਈਵਰ ਨੇ ਬੱਸ ਰੋਕੀ ਤੇ ਇਸ ਦੀ ਸੂਚਨਾ ਥਾਣਾ ਨੰਬਰ ਛੇ ਦੀ ਪੁਲਿਸ ਨੂੰ ਦਿੱਤੀ। ਮੌਕੇ 'ਤੇ ਪਹੁੰਚੇ ਏਐੱਸਆਈ ਪਰਮਜੀਤ ਸਿੰਘ ਨੇ ਕਰਮਜੀਤ ਸਿੰਘ ਨੂੰ ਐਂਬੂਲੈਂਸ ਵਿੱਚ ਸਿਵਲ ਹਸਪਤਾਲ ਪਹੁੰਚਾਇਆ ਜਿਥੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਐਲਾਨ ਦਿੱਤਾ। ਪੁਲਿਸ ਨੇ ਕਰਮਜੀਤ ਸਿੰਘ ਦੇ ਘਰ ਵਾਲਿਆਂ ਨੂੰ ਸੂਚਨਾ ਦੇ ਦਿੱਤੀ ਹੈ। ਸਿਵਲ ਹਸਪਤਾਲ ਦੇ ਡਾਕਟਰਾਂ ਨੇ ਮੌਤ ਦਾ ਕਾਰਨ ਦਿਲ ਦਾ ਦੌਰਾ ਪੈਣਾ ਦੱਸਿਆ।