ਪੰਜਾਬੀ ਜਾਗਰਣ ਕੇਂਦਰ, ਜਲੰਧਰ : ਮਾਨਸਿਕ ਤਣਾਅ ਕਾਰਨ ਬੁੱਧਵਾਰ ਦੁਪਹਿਰ ਗੋਬਿੰਦਗੜ੍ਹ ਨਗਰ 'ਚ 15 ਸਾਲਾ ਨਾਬਾਲਿਗਾ ਨੇ ਫਾਹਾ ਲੈ ਕੇ ਜੀਵਨ ਲੀਲ੍ਹਾ ਸਮਾਪਤ ਕਰ ਲਈ। ਮਿ੍ਤਕਾ ਦੀ ਪਛਾਣ ਆਰਤੀ ਵਜੋਂ ਹੋਈ ਹੈ। ਮਿ੍ਤਕਾ ਦੀ ਮਾਂ ਮਾਇਆ ਨੇ ਦੱਸਿਆ ਕਿ ਆਰਤੀ ਪਿਛਲੇ ਕਈ ਮਹੀਨਿਆਂ ਤੋਂ ਬਿਮਾਰ ਚੱਲ ਰਹੀ ਸੀ। ਬੁੱਧਵਾਰ ਦੁਪਹਿਰ ਉਹ ਕਿਸੇ ਕੰਮ ਤੋਂ ਬਾਹਰ ਗਈ ਸੀ ਤੇ ਉਸ ਦਾ ਵੱਡਾ ਪੁੱਤਰ ਸਕੂਲ ਪੜ੍ਹਨ ਗਿਆ ਸੀ। ਜਦੋਂ ਦੁਪਹਿਰ ਲਗਪਗ ਦੋ ਵਜੇ ਘਰ ਆ ਕੇ ਵੇਖਿਆ ਤਾਂ ਆਰਤੀ ਪੱਖੇ ਨਾਲ ਲਟਕ ਰਹੀ ਸੀ, ਜਿਸ ਨੂੰ ਸਿਵਲ ਹਸਪਤਾਲ ਲੈ ਕੇ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਐਲਾਨ ਦਿੱਤਾ। ਥਾਣਾ ਨਵੀਂ ਬਾਰਾਦਰੀ ਮੁਖੀ ਇੰਸਪੈਕਟਰ ਅਨਿਲ ਕੁਮਾਰ ਨੇ ਦੱਸਿਆ ਕਿ ਕਾਗਜ਼ੀ ਕਾਰਵਾਈ ਕਰਦੇ ਹੋਏ ਦੇਰ ਸ਼ਾਮ ਹੋਣ ਕਾਰਨ ਲਾਸ਼ ਵਾਰਸਾਂ ਨੂੰ ਨਹੀਂ ਸੌਂਪਿਆ ਗਿਆ। ਵੀਰਵਾਰ ਸਵੇਰੇ ਪੋਸਟਮਾਰਟਮ ਮਗਰੋਂ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਜਾਵੇਗੀ।