ਜੇਐੱਨਐੱਨ, ਜਲੰਧਰ : ਸੂਬੇ ਵਿਚ ਮੰਗਲਵਾਰ ਨੂੰ ਕੋਰੋਨਾ ਇਨਫੈਕਸ਼ਨ ਦੇ 39 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ ਜ਼ਿਲ੍ਹਾ ਪਟਿਆਲਾ ਵਿਚ ਇਕ ਮਰੀਜ਼ ਦੀ ਮੌਤ ਹੋ ਗਈ। ਜਲੰਧਰ ਵਿਚ ਸਭ ਤੋਂ ਵੱਧ 14 ਤੇ ਅੰਮ੍ਰਿਤਸਰ ਵਿਚ ਨਵੇਂ ਮਾਮਲੇ ਸਾਹਮਣੇ ਆਏ ਹਨ। 26 ਮਰੀਜ਼ਾਂ ਨੇ ਕੋਰੋਨਾ ਨੂੰ ਹਰਾਇਆ। ਸਰਗਰਮ ਮਾਮਲਿਆਂ ਦੀ ਗਿਣਤੀ 319 ਹੋ ਗਈ ਹੈ। 29 ਮਰੀਜ਼ ਆਕਸੀਜਨ ਤੇ 2 ਵੈਂਟੀਲੇਟਰ ਸਪੋਰਟ ’ਤੇ ਹਨ। ਸਿਹਤ ਵਿਭਾਗ ਨੇ 148130 ਲੋਕਾਂ ਨੂੰ ਵੈਕਸੀਨ ਵੀ ਲਾਈ।

Posted By: Jagjit Singh