ਗਿਆਨ ਸੈਦਪੁਰੀ, ਸ਼ਾਹਕੋਟ : ਮਾਡਲ ਥਾਣਾ ਸ਼ਾਹਕੋਟ ਦੇ ਪਿੰਡ ਪਰਜੀਆਂ ਖੁਰਦ 'ਚ ਵਾਪਰੀ ਇਕ ਮਾਮੂਲੀ ਘਟਨਾ ਉਪਰੰਤ ਇਕ ਵਿਅਕਤੀ ਦੀ ਕੁੱਟਮਾਰ ਨਾਲ ਮੌਤ ਹੋ ਗਈ। ਮਾਡਲ ਥਾਣਾ ਸ਼ਾਹਕੋਟ ਵਿਚ ਮੁਲਜ਼ਮਾਂ ਵਿਰੁੱਧ ਪਰਚਾ ਦਰਜ ਕਰ ਲਿਆ ਗਿਆ ਹੈ ਅਤੇ ਮੁਲਜ਼ਮਾਂ ਦੀ ਭਾਲ ਜਾਰੀ ਹੈ। ਪ੍ਰਰਾਪਤ ਜਾਣਕਾਰੀ ਅਨੁਸਾਰ ਚਰਨਜੀਤ ਸਿੰਘ ਪੁੱਤਰ ਨਿਰਭੈਅ ਸਿੰਘ ਮੋਟਰ ਸਾਈਕਲ 'ਤੇ ਖਾਦ ਦੇ ਬੋਰੇ ਲੱਦ ਕੇ ਪਰਜੀਆਂ ਕਲਾਂ ਤੋਂ ਪਰਜੀਆਂ ਖੁਰਦ ਵੱਲ ਜਾ ਰਿਹਾ ਸੀ। ਪਿੰਡ ਪਰਜੀਆਂ ਖੁਰਦ ਦੇ ਨੇੜੇ ਸੜਕ 'ਤੇ ਛਾਣ/ਸਿੱਟੇ ਰੱਖੇ ਹੋਏ ਸਨ। ਕਣਕ ਦੇ ਸੀਜ਼ਨ ਵਿਚ ਸਿੱਟਿਆਂ ਤੋਂ ਦਾਣੇ ਕੱਢਣ ਲਈ ਇਹ ਆਮ ਵਰਤਾਰਾ ਹੈ। ਸਿੱਟਿਆ ਉੱਤੋਂ ਲੰਘਣ ਵੇਲੇ ਮੋਟਰ-ਸਾਈਕਲ ਡੋਲ ਗਿਆ। ਮੋਟਰ ਸਾਈਕਲ ਸੜਕ 'ਤੇ ਖਲੋਤੇ ਇਕ ਬਜ਼ੁਰਗ ਵਿਅਕਤੀ ਨਾਲ ਟਕਰਾ ਗਿਆ। ਐਨੇ ਨੂੰ ਉਸ ਦੇ ਹਮਾਇਤੀ ਘਟਨਾ ਸਥਾਨ 'ਤੇ ਪਹੁੰਚ ਗਏੇ। ਉਨਾਂ੍ਹ ਨੇ ਚਰਨਜੀਤ ਸਿੰਘ ਦੀ ਕੁੱਟ ਮਾਰ ਕਰਨੀ ਸ਼ੁਰੂ ਕਰ ਦਿੱਤੀ। ਸਿਰ 'ਚ ਕੋਈ ਰਾਡ ਵਗੈਰਾ ਵਜੱਣ ਨਾਲ ਚਰਨਜੀਤ ਸਿੰਘ ਦੀ ਮੌਤ ਹੋ ਗਈ। ਐੱਸਐੱਚਓ ਸ਼ਾਹਕੋਟ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਸੰਦੀਪ ਸਿੰਘ ਅਤੇ ਗੁਰਮੀਤ ਸਿੰਘ ਵਿਰੁੱਧ ਧਾਰਾ 304 ਤਹਿਤ ਮਾਮਲਾ ਦਰਜ ਕਰ ਲਿਆ ਹੈ। ਦੋਵੇਂ ਮੁਲਜ਼ਮ ਆਪਸ 'ਚ ਭਰਾ ਹਨ। ਇਨ੍ਹਾਂ ਦਾ ਪਿੰਡ ਵੀ ਮਿ੍ਤਕ ਚਰਨਜੀਤ ਸਿੰਘ ਵਾਲਾ ਪਰਜੀਆਂ ਖੁਰਦ ਹੀ ਹੈ। ਐੱਸਐੱਚਓ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਪਕੜ ਕੇ ਜਲਦੀ ਹੀ ਜੇਲ੍ਹ ਭੇਜਿਆ ਜਾਵੇਗਾ।