ਅਕਸ਼ੈਦੀਪ ਸ਼ਰਮਾ, ਆਦਮਪੁਰ : ਜਲੰਧਰ ਰੋਡ 'ਤੇ ਸਥਿਤ ਪਿੰਡ ਅਰਜਨਵਾਲ ਨੇੜ੍ਹੇ ਟਰਾਲੀ ਹੇਠਾਂ ਆਉਣ ਕਾਰਨ ਟਰੈਕਟਰ ਚਾਲਕ ਦੀ ਮੌਤ ਹੋ ਗਈ। ਮਿ੍ਤਕ ਦੀ ਪਛਾਣ ਅਜੈ ਯਾਦਵ ਪੁੱਤਰ ਰਾਮ ਚੰਦਰ ਯਾਦਵ ਵਾਸੀ ਹੁਸ਼ਿਆਰਪੁਰ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਅੱਜ ਸਵੇਰੇ ਹੁਸ਼ਿਆਰਪੁਰ ਤੋਂ ਟਰਾਲੀ ਤੇ ਰੇਤਾ ਲੈ ਕੇ ਜਲੰਧਰ ਜਾ ਰਿਹਾ ਸੀ ਕਿ ਪਿੰਡ ਅਰਜਨਵਾਲ ਨੇੜ੍ਹੇ ਸੜਕ ਖਾਰਬ ਹੋਣ ਕਾਰਨ ਟਰੈਕਟਰ ਤੇ ਜੰਪ ਲਗਣ ਕਾਰਨ ਉਹ ਹੇਠਾਂ ਡਿੱਗ ਗਿਆ ਤੇ ਟਰਾਲੀ ਹੇਠਾਂ ਆ ਗਿਆ ਜਿਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮਿ੍ਤਕ ਦੇਹ ਨੂੰ 108 ਐਂਬੂਲੈਂਸ ਰਾਹੀਂ ਆਦਮਪੁਰ ਹਸਪਤਾਲ ਲਿਆਂਦਾ ਗਿਆ। ਸਥਾਨਕ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।