ਜੇਐੱਨਐੱਨ, ਜਲੰਧਰ : ਸਿਟੀ ਰੇਲਵੇ ਸਟੇਸ਼ਨ 'ਚ ਟਰੇਨ ਦੀ ਲਪੇਟ 'ਚ ਆਉਣ ਨਾਲ ਲੱਤ ਕੱਟ ਚੁਕੇ ਵਿਅਕਤੀ ਦੀ ਇਲਾਜ ਦੌਰਾਨ ਹਸਪਤਾਲ 'ਚ ਮੌਤ ਹੋ ਗਈ। ਹਾਲਾਂਕਿ ਟਰੇਨ ਹਾਦਸੇ ਦੇ ਦੋ ਦਿਨ ਬਾਅਦ ਵੀ ਉਕਤ ਵਿਅਕਤੀ ਦੀ ਪਛਾਣ ਨਹੀਂ ਹੋ ਸਕੀ। ਥਾਣਾ ਜੀਆਰਪੀ ਦੇ ਏਐੱਸਆਈ ਗੁਰਿੰਦਰ ਸਿੰਘ ਨੇ ਦੱਸਿਆ ਕਿ ਫਿਲਹਾਲ ਪੁਲਿਸ ਨੇ ਸੀਆਰਪੀਸੀ ਦੀ ਧਾਰਾ 174 ਤਹਿਤ ਕਾਰਵਾਈ ਕਰਦੇ ਹੋਏ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਰੱਖਵਾ ਦਿੱਤਾ ਹੈ। ਯਾਦ ਹੋਵੇ ਕਿ ਸ਼ੁੱਕਰਵਾਰ ਸਵੇਰੇ ਸਾਢੇ ਪੰਜ ਵਜੇ ਦੇ ਕਰੀਬ ਪਲਾਸਟਿਕ ਦੀਆਂ ਖਾਲੀ ਬੋਤਲਾਂ ਰੇਲਵੇ ਟਰੈਕ ਤੋਂ ਉਠਾਉਂਦੇ ਹੋਏ ਟਰੇਨ ਦੀ ਲਪੇਟ 'ਚ ਆਉਣ ਨਾਲ ਉਕਤ ਵਿਅਕਤੀ ਦੀ ਲੱਤ ਕਟੀ ਗਈ ਸੀ। ਹਾਦਸੇ 'ਚ ਵਿਅਕਤੀ ਦੇ ਸਿਰ 'ਤੇ ਵੀ ਗਹਿਰੀ ਸੱਟ ਲੱਗੀ ਸੀ।