ਪੱਤਰ ਪ੍ਰਰੇਰਕ ਜਲੰਧਰ : ਭਾਰਗੋ ਕੈਂਪ ਦੀ ਪੁਲਿਸ ਨੇ ਨਾਜਾਇਜ਼ ਸ਼ਰਾਬ ਸਣੇ ਮੁਲਜ਼ਮ ਨੂੰ ਕਾਬੂ ਕੀਤਾ ਹੈ। ਏਐੱਸਆਈ ਗੋਪਾਲ ਸਿੰਘ ਨੇ ਦੱਸਿਆ ਜੱਗੂ ਚੌਕ ਬੈਂਕ ਕਾਲੋਨੀ ਸਿਧਾਰਥ ਨਗਰ ਨਜ਼ਦੀਕ ਸੁਨੀਲ ਕੁਮਾਰ ਉਰਫ ਬੱਬੂ ਵਾਸੀ ਹਾਊਸਿੰਗ ਬੋਰਡ ਕਾਲੋਨੀ ਗੁਰੂ ਤੇਗ ਬਹਾਦਰ ਨਗਰ ਕੋਲੋਂ 10 ਬੋਤਲਾਂ ਨਜਾਇਜ਼ ਸ਼ਰਾਬ ਬਰਾਮਦ ਕਰਕੇ ਹਿਰਾਸਤ 'ਚ ਲਿਆ ਅਤੇ ਐਕਸਾਇਜ਼ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ।