ਰਾਕੇਸ਼ ਗਾਂਧੀ, ਜਲੰਧਰ : ਥਾਣਾ ਬਸਤੀ ਬਾਵਾ ਖੇਲ ਤੇ ਫੂਡ ਐਂਡ ਸੇਫਟੀ ਵਿਭਾਗ ਵੱਲੋਂ ਹਰਬੰਸ ਨਗਰ ਵਿਚ ਕੀਤੀ ਗਈ ਛਾਪਾਮਾਰੀ ਦੌਰਾਨ ਨਕਲੀ ਦੇਸੀ ਿਘਓ ਤਿਆਰ ਕਰ ਕੇ ਵੇਚਣ ਵਾਲੇ ਇਕ ਨੌਜਵਾਨ ਨੂੰ ਕਾਬੂ ਕਰ ਕੇ ਭਾਰੀ ਮਾਤਰਾ ਵਿਚ ਨਕਲੀ ਦੇਸੀ ਿਘਓ ਬਰਾਮਦ ਕੀਤਾ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਸਬ ਇੰਸਪੈਕਟਰ ਮੇਜਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਮੁਖਬਰ ਖਾਸ ਨੇ ਸੂਚਨਾ ਦਿੱਤੀ ਸੀ ਕਿ ਪਿ੍ਰੰਸ ਅਰੋੜਾ ਵਾਸੀ ਹਰਬੰਸ ਨਗਰ ਆਪਣੇ ਘਰ ਵਿਚ ਕੈਮੀਕਲ ਮਿਲਾ ਕੇ ਡਾਲਡੇ ਿਘਓ ਨੂੰ ਦੇਸੀ ਬਣਾ ਕੇ ਜਿੱਥੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਿਹਾ ਹੈ, ਉੱਥੇ ਲੋਕਾਂ ਨੂੰ ਹਜ਼ਾਰਾਂ ਰੁਪਏ ਦਾ ਚੂਨਾ ਵੀ ਲਗਾ ਰਿਹਾ ਹੈ। ਇਸ 'ਤੇ ਉਨ੍ਹਾਂ ਨੇ ਇਸ ਦੀ ਸੂਚਨਾ ਫੂਡ ਐਂਡ ਸੇਫਟੀ ਵਿਭਾਗ ਦੀ ਟੀਮ ਨੂੰ ਦਿੱਤੀ। ਫੂਡ ਐਂਡ ਸੇਫਟੀ ਵਿਭਾਗ ਦੀ ਟੀਮ ਦੇ ਹੈਲਥ ਆਫੀਸਰ ਐੱਸਐੱਸ ਨਾਂਗਲ, ਫੂਡ ਸੇਫਟੀ ਅਫਸਰ ਡਾ. ਰਾਸੂ ਮਹਾਜਨ ਤੇ ਡਾ. ਰੋਬਿਨ ਤੁਰੰਤ ਮੌਕੇ 'ਤੇ ਪੁੱਜੇ ਅਤੇ ਏਐੱਸਆਈ ਸੁਖਦੇਵ ਸਿੰਘ ਨੇ ਪੁਲਿਸ ਮੁਲਾਜ਼ਮਾਂ ਸਮੇਤ ਹਰਬੰਸ ਨਗਰ ਵਿਚ ਪਿ੍ਰੰਸ ਅਰੋੜਾ ਦੇ ਘਰ ਛਾਪਾਮਾਰੀ ਕੀਤੀ ਅਤੇ ਉਥੋਂ 40 ਕਿੱਲੋ ਕੈਮੀਕਲ ਯੁਕਤ ਦੇਸੀ ਿਘਓ ਬਰਾਮਦ ਕਰ ਕੇ ਪਿ੍ਰੰਸ ਅਰੋੜਾ ਨੂੰ ਗਿ੍ਫ਼ਤਾਰ ਕਰ ਲਿਆ। ਇਸ ਤੋਂ ਇਲਾਵਾ ਟੀਮ ਨੇ ਉਸ ਦੇ ਘਰੋਂ ਸਟਿੱਕਰ ਤੇ ਹੋਰ ਵੀ ਸਾਮਾਨ ਵੀ ਜਬਤ ਕੀਤਾ ਹੈ। ਮੁਲਜ਼ਮ ਖ਼ਿਲਾਫ਼ ਧਾਰਾ 271/272/420 ਦੇ ਤਹਿਤ ਮਾਮਲਾ ਦਰਜ ਕਰ ਦਿੱਤਾ ਗਿਆ ਹੈ।