ਤੇਜਿੰਦਰ ਕੌਰ ਥਿੰਦ, ਜਲੰਧਰ :

ਇੰਸਪੈਕਟਰ ਹਰਿੰਦਰ ਸਿੰਘ ਇੰਚਾਰਜ ਸੀਆਈਏ ਸਟਾਫ-1, ਜਲੰਧਰ (ਦਿਹਾਤੀ) ਤੇ ਐੱਸਆਈ ਸੁਰਜੀਤ ਸਿੰਘ ਨੇ ਨਾਕੇ 'ਤੇ ਚੈਕਿੰਗ ਦੌਰਾਨ ਮਿਜ਼ੋਰਮ ਦੇ ਇਕ ਵਿਅਕਤੀ ਕੋਲੋਂ 3 ਕਿਲੋ, 70 ਗ੫ਾਮ ਹੈਰੋਇਨ ਬਰਾਮਦ ਕੀਤੀ ਹੈ।

ਇਸ ਸਬੰਧੀ ਪ੫ੈਸ ਨੂੰ ਜਾਣਕਾਰੀ ਦਿੰਦੇ ਹੋਏ ਐੱਸਐੱਸਪੀ ਮਾਹਲ ਨੇ ਦੱਸਿਆ ਕਿ ਬੀਤੀ ਰਾਤ ਲਗਪਗ 8 ਵਜੇ ਇੰਸਪੈਕਟਰ ਹਰਿੰਦਰ ਸਿੰਘ, ਇੰਚਾਰਜ ਸੀਆਈਏ ਸਟਾਫ-1 ਜਲੰਧਰ (ਦਿਹਾਤੀ) ਸਮੇਤ ਪੁਲਿਸ ਪਾਰਟੀ ਸਪੈਸ਼ਲ ਨਾਕਾਬੰਦੀ ਦੌਰਾਨ ਅੱਡਾ ਕੰਗ ਸਾਹਬੂ 'ਤੇ ਵਾਹਨਾਂ ਦੀ ਚੈਕਿੰਗ ਕਰ ਰਹੇ ਸਨ। ਇਸੇ ਦੌਰਾਨ ਇਕ ਪ੫ਾਈਵੇਟ ਬੱਸ ਵਿਚੋਂ ਇਕ ਨੌਜਵਾਨ ਉਤਰਿਆ, ਜਿਸ ਨੇ ਪਿੱਠ ਪਿੱਛੇ ਕਿੱਟ ਬੈਗ ਪਾਇਆ ਹੋਇਆ ਸੀ ਜੋ ਪੈਦਲ ਹੀ ਉੱਗੀ ਵੱਲ ਨੂੰ ਕਾਹਲੀ-ਕਾਹਲੀ ਤੁਰ ਪਿਆ।¢ਉਸਨੂੰ ਇੰਸਪੈਕਟਰ ਹਰਵਿੰਦਰ ਸਿੰਘ ਨੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕੀਤਾ। ਕਿੱਟ ਬੈਗ ਦੀ ਤਲਾਸ਼ੀ ਲੈਣ 'ਤੇ ਬੈਗ ਵਿਚੋਂ 3 ਕਿਲੋ, 70 ਗ੫ਾਮ ਹੈਰੋਇਨ ਬਰਾਮਦ ਹੋਈ। ਇਸ ਸਬੰਧੀ ਇੰਸਪੈਕਟਰ ਹਰਵਿੰਦਰ ਸਿੰਘ ਨੇ ਮੁਕੱਦਮਾ ਨੰਬਰ 1 ਥਾਣਾ ਸਦਰ ਨਕੋਦਰ ਵਿਖੇ ਦਰਜ ਕੀਤਾ ਹੈ। ਮੁਲਜ਼ਮ ਅਬਰਾਹੀਮ ਨੇੇ ਪੁੱਛ-ਗਿੱਛ ਦੌਰਾਨ ਦੱਸਿਆ ਕਿ ਉਹ ਆਈਜ਼ਾਲ ਵਿਖੇ ਟੈਕਸੀ ਚਲਾਉਣ ਦਾ ਕੰਮ ਕਰਦਾ ਹੈ, ਜਿੱਥੇ ਆਈਜ਼ਾਲ ਦੀ ਹੀ ਰਹਿਣ ਵਾਲੀ ਇਕ ਲੜਕੀ ਨਾਲ ਉਸ ਦੀ ਮੁਲਾਕਾਤ ਹੋਈ ਸੀ, ਜੋ ਕਿ ਉਸਦੀ ਰੈਗੂਲਰ ਗਾਹਕ ਬਣ ਗਈ ਤੇ ਉਸ ਨੇ ਉਕਤ ਲੜਕੀ ਨਾਲ ਮਿਲ ਕੇ ਹੈਰੋਇਨ ਦੀ ਸਮਗਲਿੰਗ ਕਰਨ ਦਾ ਧੰਦਾ ਸ਼ੁਰੂ ਕਰ ਦਿੱਤਾ। ਉਹ ਇਹ ਹੈਰੋਇਨ ਦਿੱਲੀ ਤੋਂ ਲੈ ਕੇ ਜਲੰਧਰ ਵਿਚ ਸਪਲਾਈ ਕਰਨ ਆਇਆ ਸੀ ਤੇ ਜਲੰਧਰ ਪੁੱਜ ਕੇ ਨਕੋਦਰ ਵਾਲੀ ਬੱਸ ਲੈ ਕੇ ਰਾਸਤੇ ਵਿਚ ਕੰਗ ਸਾਹਬੂ ਉੱਤਰ ਕੇ ਫੋਨ ਕਰਕੇ ਅੱਗੇ ਇਹ ਪਾਰਸਲ ਦੇ ਦੇਣਾ ਸੀ।

ਜ਼ਿਕਰਯੋਗ ਹੈ ਕਿ ਜਲੰਧਰ ਪੁਲਿਸ ਵੱਲੋਂ ਨਵੇਂ ਸਾਲ ਦੇ ਪਹਿਲੇ ਹਫ਼ਤੇ ਦੌਰਾਨ ਹੁਣ ਤਕ ਕੁੱਲ 5 ਕਿਲੋ, 155 ਗ੫ਾਮ ਹੈਰੋਇਨ ਬਰਾਮਦ ਕੀਤੀ ਗਈ ਹੈ।