ਸੀਨੀਅਰ ਸਟਾਫ ਰਿਪੋਰਟਰ, ਜਲੰਧਰ :

ਕੰਨਿਆ ਮਹਾਵਿਦਿਆਲਾ ਵੱਲੋਂ 'ਕੇਐੱਮਵੀ ਕੇਅਰਜ਼' ਦੇ ਤਹਿਤ ਵੈਦਿਕ ਮੈਥਮੈਟਿਕਸ ਵਿਸ਼ੇ 'ਤੇ ਮੁਫ਼ਤ ਆਨਲਾਈਨ ਕਲਾਸਾਂ ਕਰਵਾਈਆਂ ਗਈਆਂ। ਇਨ੍ਹਾਂ ਕਲਾਸਾਂ 'ਚ ਵਿਦਿਆਰਥੀਆਂ ਨੂੰ ਪ੍ਰਤੀਯੋਗੀ ਪ੍ਰਰੀਖਿਆਵਾਂ ਦੀ ਤਿਆਰੀ ਤੇ ਉਨ੍ਹਾਂ 'ਚ ਸਫਲਤਾ ਹਾਸਲ ਕਰਨ ਲਈ ਗਣਿਤ ਨੂੰ ਸੁਖਾਲੇ ਢੰਗ ਨਾਲ ਸਮਝਾਇਆ ਗਿਆ। ਇਨ੍ਹਾਂ ਕਲਾਸਾਂ ਦੌਰਾਨ ਅਸਿਸਟੈਂਟ ਪ੍ਰਰੋਫੈਸਰ ਆਨੰਦ ਪ੍ਰਭਾ ਨੇ ਕਰੀਬ 90 ਵਿਦਿਆਰਥੀਆਂ ਨੂੰ ਗਣਿਤ ਦੇ ਵੱਖ-ਵੱਖ ਪਹਿਲੂਆਂ ਬਾਰੇ ਜਾਣਕਾਰੀ ਦਿੱਤੀ। ਇਕ ਹਫ਼ਤਾ ਚੱਲੀਆਂ ਇਨ੍ਹਾਂ ਕਲਾਸਾਂ 'ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀਆਂ, ਊਨਾ, ਫ਼ਤਹਿਗੜ੍ਹ ਸਾਹਿਬ, ਗੁਰਦਾਸਪੁਰ ਸਮੇਤ ਵੱਖ-ਵੱਖ ਸ਼ਹਿਰਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਪਿੰ੍ਸੀਪਲ ਪ੍ਰਰੋ. ਅਤਿਮਾ ਸ਼ਰਮਾ ਦਿਵੇਦੀ ਨੇ ਇਨ੍ਹਾਂ ਕਲਾਸਾਂ ਲਈ ਵੀਨਾ ਦੀਪਕ, ਆਨੰਦ ਪ੍ਰਭਾ ਤੇ ਗੁਨੀਤ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ।