ਅਮਰਜੀਤ ਸਿੰਘ ਵੇਹਗਲ, ਜਲੰਧਰ : ਨਵੀਂ ਸਬਜ਼ੀ ਮੰਡੀ ਮਕਸੂਦਾਂ 'ਚ ਕੰਮ ਕਰਦੇ ਬਜ਼ੁਰਗ ਦੀ ਹਾਦਸੇ ਦੌਰਾਨ ਮੌਤ ਹੋ ਗਈ ਹੈ। ਥਾਣਾ ਡਵੀਜ਼ਨ-1 ਦੇ ਥਾਣੇਦਾਰ ਸਤਨਾਮ ਸਿੰਘ ਨੇ ਦੱਸਿਆ ਕਿ ਸਵੇਰ ਵੇਲੇ ਬਜ਼ੁਰਗ ਰਾਜ ਮੋਹਨ ਮਲਹੋਤਰਾ 80 ਪੁੱਤਰ ਰਾਮ ਰਛਪਾਲ ਵਾਸੀ 33 ਗ੍ਰੀਨ ਐਵੀਨਿਊ, ਬਸਤੀ ਪੀਰਦਾਦ, ਜਲੰਧਰ ਰੋਜ਼ਾਨਾ ਦੀ ਤਰ੍ਹਾਂ ਐਕਟਿਵਾ 'ਤੇ ਸਵਾਰ ਹੋ ਕੇ ਨਵੀਂ ਸਬਜੀ ਮੰਡੀ ਮਕਸੂਦਾਂ ਵਿਖੇ ਕੰਮ 'ਤੇ ਜਾ ਰਿਹਾ ਸੀ ਤਾਂ ਐਕਟਿਵਾ ਦਾ ਸੰਤੁਲਨ ਵਿਗੜਨ 'ਤੇ ਡੀਏਵੀ ਕਾਲਜ ਦੇ ਪੁਲ ਉੱਪਰ ਅੱਗੇ ਜਾ ਰਹੀ ਟਰਾਲੀ 'ਚ ਜਾ ਵੱਜਾ, ਜਿਸ ਦੌਰਾਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਿਸ ਵੱਲੋਂ ਮਿ੍ਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ 'ਤੇ ਧਾਰਾ 174 ਤਹਿਤ ਕਾਰਵਾਈ ਕੀਤੀ ਹੈ।