ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਸੀਟੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਨਾਰਥ ਕੈਂਪਸ ਮਕਸੂਦਾਂ ਅਤੇ ਸਾਊਥ ਕੈਂਪਸ ਸ਼ਾਹਪੁਰ ਵਿਚ ਇਕ ਵਾਰ ਫਿਰ ਤੋਂ ਰੌਣਕ ਪਰਤ ਆਈ ਹੈ, ਕਿਉਂਕਿ ਗ੍ਰੈਜੂਏਸ਼ਨ ਅਤੇ ਪੋਸਟ ਗ੍ਰੈਜੂਏਸ਼ਨ ਦੇ ਦੂਜੇ ਅਤੇ ਤੀਜੇ ਸਾਲ ਦੇ ਵਿਦਿਆਰਥੀ ਕੋਵਿਡ-19 ਵਿਰੁੱਧ ਪੂਰੇ ਸੁਰੱਖਿਆ ਪੋ੍ਟੋਕੋਲ ਨਾਲ ਵਾਪਸ ਆ ਗਏ ਹਨ। ਆਫ਼ਲਾਈਨ ਕਲਾਸਾਂ ਵਿਚ ਉਨ੍ਹਾਂ ਹੀ ਵਿਦਿਆਰਥੀਆਂ ਨੂੰ ਸ਼ਾਮਲ ਕੀਤਾ ਗਿਆ, ਜੋ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲਗਵਾ ਚੁੱਕੇ ਹਨ। ਸੀਟੀ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਮਨਬੀਰ ਸਿੰਘ ਨੇ ਕਿਹਾ ਕਿ ਬਹੁਤ ਦਿਨਾਂ ਤੋਂ ਸਿੱਖਿਆ ਸੰਸਥਾਨ ਬੰਦ ਸਨ, ਜਿਸ ਕਾਰਨ ਵਿਦਿਆਰਥੀਆਂ ਦੀ ਸਰੀਰਕ ਅਤੇ ਮਾਨਸਿਕ ਸਿਹਤ ਬਹੁਤ ਪ੍ਰਭਾਵਿਤ ਹੋਈ ਪਰ ਹੁਣ ਅਸੀਂ ਹੋਲੀ-ਹੋਲੀ ਆਮ ਜ਼ਿੰਗਦੀ ਵਿਚ ਵਾਪਸ ਆ ਰਹੇ ਹਾਂ। ਇਸ ਦੇ ਨਾਲ ਹੀ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਚੰਗੀ ਸਿੱਖਿਆ ਹਾਸਲ ਕਰਨ ਲਈ ਪੇ੍ਰਿਤ ਕੀਤਾ।