ਅਕਸ਼ੇਦੀਪ ਸ਼ਰਮਾ, ਆਦਮਪੁਰ : ਸੁਰਿੰਦਰ ਸਿੰਘ ਨਿੱਝਰ 'ਚ ਵਿਦੇਸ਼ 'ਚ ਰਹਿੰਦੇ ਹੋਏ ਵੀ ਆਪਣੇ ਵਤਨ ਦੀ ਮਿੱਟੀ ਨੂੰ ਨਹੀਂ ਭੱੁਲਦੇ। ਉਹ ਹਰ ਸਾਲ ਦੇਸ਼ ਆ ਕੇ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ 'ਚ ਸਮਾਜ ਸੇਵਾ ਦੇ ਕੈਂਪ ਲਾ ਕੇ ਲੋਕਾਂ ਦੀ ਸੇਵਾ ਕਰਦੇ ਹਨ। ਹੁਣ ਤੱਕ ਉਹ ਕਈ ਸਰਕਾਰੀ ਸਕੂਲਾਂ ਨੂੰ ਵਾਟਰ ਕੂਲਰ ਤੇ ਹੋਰ ਜ਼ਰੂਰੀ ਸਮਾਨ ਮੁਹੱਈਆ ਕਰਵਾ ਚੁੱਕੇ ਹਨ। ਉਨ੍ਹਾਂ ਵੱਲੋਂ ਆਦਮਪੁਰ ਦੇ ਮੁਹੱਲਾ ਗਾਜੀਪੁਰ, ਪਿੰਡ ਰਾਮਨਗਰ ਦੇ ਗਰੀਬ ਪਰਿਵਾਰਾਂ ਨੂੰ, ਪਿੰਡ ਹਰੀਪੁਰ 'ਚ ਤੇ ਆਦਮਪੁਰ 'ਚ ਵਿਧਵਾ ਤੇ ਗਰੀਬ ਪਰਿਵਾਰ ਨੂੰ ਘਰ ਬਣਾ ਕੇ ਦਿੱਤਾ। ਸਮਾਜ ਸੇਵੀ ਸੁਰਿੰਦਰ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਮਕਾਨ ਬਣਾਉਣ ਦੇ ਨਾਲ-ਨਾਲ ਗਰੀਬ ਪਰਿਵਾਰਾਂ ਨੂੰ ਆਰਥਿਕ ਮਦਦ ਵੀ ਕਰਦੇ ਰਹਿੰਦੇ ਹਨ। ਇਸ ਮੌਕੇ ਗੁਰਮੀਤ ਮੋਂਟੀ ਸਹਿਗਲ ਪੈਟਰੋਲ ਪੰਪ ਡੀਲਰ ਆਦਮਪੁਰ, ਮਲਕੀਤ ਸਿੰਘ ਖਜੂਰਲਾ, ਰਾਜੇਸ਼ ਕੁਮਾਰ ਰਾਜੂ ਜ਼ਿਲ੍ਹਾ ਉਪ ਪ੍ਰਧਾਨ ਕਾਂਗਰਸ ਕਮੇਟੀ ਜਲੰਧਰ ਦਿਹਾਤੀ, ਤਰਲੋਕ ਸਿੰਘ ਤੇ ਹੋਰ ਹਾਜ਼ਰ ਸਨ।