ਜਨਕ ਰਾਜ ਗਿੱਲ, ਕਰਤਾਰਪੁਰ : ਉਸਤਾਦ ਸ਼ਾਇਰ ਅਤੇ ਵਾਲਮੀਕਿ ਕੌਮ ਦੇ ਮਹਾਨ ਲੇਖਕ ਅਤੇ ਪ੍ਰਸਿੱਧ ਗੀਤਕਾਰ ਅਵਾਮੀ ਸ਼ਾਇਰ ਜਨਾਵ ਨਿਰਧਨ ਕਰਤਾਰਪੁਰੀ ਸਾਹਿਬ ਅੱਜ ਫਾਨੀ ਸੰਸਾਰ ਨੂੰ ਹਮੇਸ਼ਾ ਲਈ ਅਲਿਵਦਾ ਕਹਿ ਕੇ ਤਕਰੀਬਨ 8 ਕੁ ਵਜੇ ਅਕਾਲ ਪੁਰਖ ਦੇ ਚਰਨਾਂ 'ਚ ਜਾ ਨਿਵਾਜੇ। ਉਹਨਾਂ ਦੀ ਅਚਾਨਕ ਮੌਤ 'ਤੇ ਜਿੱਥੇ ਸੰਗੀਤ ਜਗਤ ਦੇ ਨਾਲ-ਨਾਲ ਸ਼ਹਿਰ ਕਰਤਾਰਪੁਰ 'ਚ ਸ਼ੋਕ ਦੀ ਲਹਿਰ ਛਾ ਗਈ।

ਉਸਤਾਦ ਸ਼ਾਇਰ ਨਿਰਧਨ ਕਰਤਾਰਪੁਰੀ ਨੇ ਜਿੱਥੇ ਨਾਮੀ ਕਲਾਕਾਰ ਨੂੰ ਸੰਗੀਤ ਦੀ ਸਿੱਖਿਆ ਦਿੱਤੀ ਉਥੇ ਸੰਗੀਤ ਜਗਤ ਨੂੰ ਕਈ ਅਮਰ ਗੀਤ ਵੀ ਦਿੱਤੇ ਜਿਨ੍ਹਾਂ ਨੂੰ ਪੰਜਾਬ ਦੇ ਲੇਜੰਟ ਕਲਾਕਾਰਾਂ ਵਲੋਂ ਆਪਣੀ ਮਿੱਠੀ ਆਵਾਜ ਨਾਲ ਅਮਰ ਕਰ ਦਿੱਤਾ ਤੇ ਅੱਜ ਵੀ ਉਹਨਾਂ ਦਾ ਲਿਖਿਆ ਗੀਤ 'ਪੈਗਾਮ' ਜਿਸ ਨੂੰ ਸਵ. ਸਾਬਰਕੋਟੀ ਨੇ ਗਾਇਆ ਹੈ, ਸਮਾਜ ਲਈ ਸੇਧ ਦੇ ਰਿਹਾ ਹੈ। ਉਹਨਾਂ ਦੀ ਅਚਾਨਕ ਮੌਤ 'ਤੇ ਕਰਤਾਰਪੁਰ ਦੀਆਂ ਸਮਾਜ ਸੇਵੀ ਅਤੇ ਸੰਗੀਤਕ ਜੱਥੇਬੰਦੀਆਂ ਅਤੇ ਬੁੱਧੀ ਜੀਵੀਆਂ 'ਚ ਮਦਨ ਮੰਡਾਰ ਮਾਸਟਰ ਅਮਰੀਕ ਸਿੰਘ ਗੀਤਕਾਰ ਜਗਤਾਰ ਸਰਾਏ ਲੇਖਕ ਜੱਸੀ ਭੁੱਲਰ ਦੇ ਨਾਲ ਯੂਨੀਵਰਸਲ ਪ੍ਰਰੈਸ ਕਲੱਬ ਦੇ ਚੇਅਰਮੈਨ ਗੁਰਮੁਖ ਖੋਸਲਾ, ਰਾਕੇਸ਼ ਭਾਰਤੀ, ਤਜਿੰਦਰ ਸਿੰਘ, ਵਰਿੰਦਰ ਲਵਲੀ ਵੱਲੋਂ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਤੇ ਮਰਹੂਮ ਨਿਰਧਨ ਕਰਤਾਰਪੁਰੀ ਦੀ ਆਤਮ ਸ਼ਾਂਤੀ ਦੀ ਅਰਦਾਸ ਅਕਾਲ ਪੁਰਖ ਦੇ ਚਰਨਾਂ ਚ ਕੀਤੀ।