ਜੇਐੱਨਐੱਨ, ਜਲੰਧਰ : ਸਿਵਲ ਏਅਰਪੋਰਟ ਆਦਮਪੁਰ ਦੇ ਪੈਸੰਜਰ ਵੇਟਿੰਗ ਲਾਊਂਜ 'ਚ 90 ਯਾਤਰੀਆਂ ਦੇ ਵਾਹਨ ਦੀ ਸਮਰੱਥਾ ਨਹੀਂ ਹੈ। ਇਸ ਕਾਰਨ ਆਦਮਪੁਰ ਦਿੱਲੀ ਸੈਕਟਰ 'ਚ 90 ਸੀਟਰ ਦੀ ਬਜਾਏ 78 ਸੀਟਰ ਜਹਾਜ਼ ਹੀ ਚਲਾਇਆ ਜਾਵੇ। ਏਅਰਪੋਰਟ ਅਥਾਰਿਟੀ ਆਫ ਇੰਡੀਆ (ਏਏਆਈ) ਨੇ ਆਦਮਪੁਰ ਦਿੱਲੀ ਸੈਕਟਰ 'ਚ ਸਿਵਲ ਉਡਾਨ ਦਾ ਸੰਚਾਲਨ ਕਰਨ ਵਾਲੀ ਇਕਲੌਤੀ ਏਅਰਲਾਈਨ ਸਪਾਈਸਜੈੱਟ ਨੂੰ ਚਿੱਠੀ ਲਿਖ ਕੇ ਸੂਚਿਤ ਕੀਤਾ ਹੈ। ਸਪਾਈਸਜੈੱਟ ਏਅਰਲਾਈਨ ਵੱਲੋਂ ਏਅਰਪੋਰਟ ਅਥਾਰਿਟੀ ਆਫ ਇੰਡੀਆ ਨੂੰ ਪਹਿਲਾਂ ਸੂਚਿਤ ਕੀਤੇ ਬਿਨਾਂ ਹੀ ਆਦਮਪੁਰ ਦਿੱਲੀ ਸੈਕਟਰ 'ਚ 90 ਸੀਟਰ ਜਹਾਜ਼ ਦਾ ਸੰਚਾਲਨ ਸ਼ੁਰੂ ਕੀਤਾ ਗਿਆ ਹੈ, ਜਿਸ ਕਾਰਨ ਆਦਮਪੁਰ ਸਿਵਲ ਹਸਪਤਾਲ 'ਤੇ ਯਾਤਰੀਆਂ ਨੂੰ ਬਿਠਾਉਣ ਲਈ ਢੁੱਕਵੇਂ ਇੰਤਜ਼ਾਮ ਨਹੀਂ ਹੋ ਸਕੇ।

ਵਜ੍ਹਾ ਇਹ ਹੈ ਕਿ ਪੈਸੰਜਰ ਵੇਟਿੰਗ ਲਾਊਂਜ ਬੇਹੱਦ ਘੱਟ ਜਗ੍ਹਾ 'ਚ ਮੇਕਸ਼ਿਫਟ ਅਰੇਂਜਮੈਂਟ ਤਹਿਤ ਬਣਾਈ ਗਈ, ਜਿਸ 'ਚ ਬੈਠਣ ਦੀ ਵਿਵਸਥਾ ਨੂੰ ਵਧਾਉਣਾ ਸੰਭਵ ਨਹੀਂ ਹੈ। ਬੀਤੇ ਕੁਝ ਦਿਨਾਂ 'ਚ ਯਾਤਰੀਆਂ, ਵਿਸ਼ੇਸ਼ ਕਰ ਕੇ ਮਹਿਲਾ ਯਾਤਰੀਆਂ ਵੱਲੋਂ ਬੈਠਣ ਦੀ ਢੁੱਕਵੀਂ ਵਿਵਸਥਾ ਨਾ ਹੋਣ ਕਾਰਨ ਅਸੰਤੁਸ਼ਟੀ ਜ਼ਾਹਰ ਕੀਤੀ ਗਈ ਜਿਸ ਤੋਂ ਬਾਅਦ ਕਾਹਲੀ-ਕਾਹਲੀ 'ਚ ਯਾਤਰੀਆਂ ਨੂੰ ਲਾਊਂਜ 'ਚ ਵਾਧੂ ਕੁਰਸੀਆਂ ਲਾ ਕੇ ਐਡਜਸਟ ਕੀਤਾ ਜਾ ਰਿਹਾ ਹੈ।

ਏਅਰਪੋਰਟ ਅਥਾਰਿਟੀ ਆਫ ਇੰਡੀਆ ਦੇ ਸਿਖਰਲੇ ਅਧਿਕਾਰੀਆਂ ਨੇ ਕਿਹਾ ਕਿ ਸਪਾਈਸਜੈੱਟ ਮੈਨੇਜਮੈਂਟ 'ਚ ਇਸ ਬਾਰੇ ਗੱਲਬਾਤ ਜਾਰੀ ਹੈ ਅਤੇ ਛੇਤੀ ਹੀ ਕੋਈ ਆਖ਼ਰੀ ਫ਼ੈਸਲਾ ਲਿਆ ਜਾ ਸਕਦਾ ਹੈ।

ਯਾਤਰੀਆਂ 'ਚ ਪਾਇਆ ਜਾ ਰਿਹਾ ਹੈ ਭਾਰੀ ਰੋਸ

ਆਦਮਪੁਰ ਸਿਵਲ ਏਅਰਪੋਰਟ ਦੀ ਪੈਸੰਜਰ ਵੇਟਿੰਗ ਲਾਊਂਜ 'ਚ ਚਾਹੇ ਬੈਠਣ ਦੀ ਢੁੱਕਵੀਂ ਵਿਵਸਥਾ ਨਹੀਂ ਹੋ ਸਕੀ ਹੈ ਬਾਵਜੂਦ 90 ਸੀਟਰ ਨੂੰ ਭਾਰੀ ਗਿਣਤੀ 'ਚ ਯਾਤਰੀ ਮਿਲ ਰਹੇ ਹਨ। ਵੀਰਵਾਰ ਨੂੰ ਹੀ ਦਿੱਲੀ ਤੋਂ 87 ਯਾਤਰੀ ਆਦਮਪੁਰ 'ਚ ਪੁੱਜੇ ਅਤੇ 78 ਦੇ ਕਰੀਬ ਯਾਤਰੀ ਵਾਪਸ ਆਦਮਪੁਰ ਤੋਂ ਦਿੱਲੀ ਲਈ ਜਹਾਜ਼ 'ਚ ਸਵਾਰ ਹੋਏ। ਪੈਸੰਜਰ ਵੇਟਿੰਗ ਲਾਊਂਜ 'ਚ ਸਿਰਫ 78 ਯਾਤਰੀ ਹੀ ਬੜੀ ਮੁਸ਼ਕਲ ਨਾਲ ਐਡਜਸਟ ਹੋ ਸਕਦੇ ਹਨ ਤੇ ਜੇ ਨਾਲ ਹੀ ਛੋਟੇ ਬੱਚੇ ਵੀ ਯਾਤਰਾ ਕਰ ਰਹੇ ਹੋਣ ਤਾਂ ਕੁਝ ਯਾਤਰੀਆਂ ਨੂੰ ਵੇਟਿੰਗ ਲਾਊਂਜ 'ਚ ਖੜ੍ਹੇ ਹੋ ਕੇ ਹੀ ਜਹਾਜ਼ 'ਚ ਸਵਾਰ ਹੋਣ ਦਾ ਇੰਤਜ਼ਾਰ ਕਰਨਾ ਪੈਂਦਾ ਹੈ।