ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਹੰਸਰਾਜ ਮਹਿਲਾ ਮਹਾਵਿਦਿਆਲਾ ਦੀ ਵਿਦਿਆਰਥਣ ਨਿਸ਼ਠਾ ਨੇ ਮਿਸ ਪੀਟੀਸੀ ਪੰਜਾਬੀ 2019 ਵਿਚ ਟਾਪ-9 ਵਿਚ ਜਗ੍ਹਾ ਬਣਾ ਕੇ 'ਅਨੋਖੀ ਅਦਾਕਾਰਾ' ਦਾ ਟਾਈਟਲ ਜਿੱਤ ਕੇ ਕਾਲਜ ਦਾ ਨਾਂ ਰੋਸ਼ਨ ਕੀਤਾ ਹੈ। ਨਿਸ਼ਠਾ ਨੇ ਇਸ ਮੁਕਾਬਲੇ ਵਿਚ ਹਿੱਸਾ ਲੈਂਦੇ ਹੋਏ ਵਧੀਆ ਪ੍ਰਦਰਸ਼ਨ ਕੀਤਾ। ਵਰਨਣਯੋਗ ਹੈ ਕਿ ਜਲੰਧਰ ਵਿਚ ਟਾਪ-9 ਵਿਚ ਜਗ੍ਹਾ ਬਣਾਉਣ ਵਾਲੀ ਨਿਸ਼ਠਾ ਇਕੱਲੀ ਪ੍ਰਤੀਭਾਗੀ ਹੈ। ਮਿਸ ਪੀਟੀਸੀ ਪੰਜਾਬੀ 2019 ਦੇ ਆਪਣੇ ਸਫਰ ਬਾਰੇ ਦੱਸਦੇ ਹੋਏ ਨਿਸ਼ਠਾ ਨੇ ਕਿਹਾ ਕਿ ਸਖ਼ਤ ਮਿਹਨਤ, ਸਬਰ ਤੇ ਸੁਪਨਿਆਂ ਨੂੰ ਸੱਚ ਕਰਨ ਦੀ ਚਾਹਤ ਨੇ ਉਨ੍ਹਾਂ ਨੂੰ ਇਸ ਮੁਕਾਮ ਤਕ ਪਹੁੰਚਾਇਆ ਹੈ। ਆਡੀਸ਼ਨ ਰਾਊਂਡ ਤੋਂ ਲੈ ਕੇ ਫਾਈਨਲ ਰਾਊਂਡ ਤਕ ਉਸ ਨੇ ਪੂਰੀ ਮਿਹਨਤ ਕੀਤੀ। ਉਸ ਨੇ ਕਿਹਾ ਕਿ ਅਧਿਆਪਕਾਂ ਦੇ ਦਿੱਤੇ ਮਾਰਗਦਰਸ਼ਨ ਨਾਲ ਹੀ ਇਹ ਸੰਭਵ ਹੋ ਪਾਇਆ ਹੈ। ਉਸ ਨੇ ਆਪਣੇ ਮਾਪਿਆਂ ਦਾ ਵੀ ਸਹਿਯੋਗ ਲਈ ਧੰਨਵਾਦ ਕੀਤਾ। ਪਿ੍ਰੰਸੀਪਲ ਪ੍ਰਰੋ. ਡਾ. ਅਜੇ ਸਰੀਨ ਨੇ ਨਿਸ਼ਠਾ ਨੂੰ ਵਧਾਈ ਦਿੰਦਿਆਂ ਕਿਹਾ ਕਿ ਨਿਸ਼ਠਾ ਦੀ ਇਸ ਸਫਲਤਾ ਨਾਲ ਹੋਰਨਾਂ ਵਿਦਿਆਰਥਣਾਂ ਨੂੰ ਵੀ ਪ੍ਰਰੇਰਣਾ ਮਿਲੇਗੀ। ਇਸ ਮੌਕੇ ਰਮਾ ਸ਼ਰਮਾ, ਮਾਸ ਕਮਿਊਨਿਕੇਸ਼ਨ ਤੇ ਵੀਡੀਓ ਪ੍ਰਰੋਡਕਸ਼ਨ ਵਿਭਾਗ ਮੁਖੀ ਜੋਤੀ ਸਹਿਗਲ ਵੀ ਮੌਜੂਦ ਸਨ।