ਮਦਨ ਭਾਰਦਵਾਜ, ਜਲੰਧਰ : ਲੰਮਾ ਪਿੰਡ ਚੌਕ ਤੋਂ ਪਠਾਨਕੋਟ ਫਲਾਈਓਵਰ ਹੇਠਾਂ ਸਮਾਰਟ ਸਿਟੀ ਦੇ ਗਰੀਨ ਬੈਲਟ ਵਿਕਸਤ ਕਰਨ ਦੇ ਪ੍ਰਰਾਜੈਕਟ 'ਤੇ ਨੈਸ਼ਨਲ ਹਾਈਵੇ ਅਥਾਰਿਟੀ (ਐੱਨਐੱਚਏ) ਨੇ ਰੋਕ ਲਗਾ ਦਿੱਤੀ ਹੈ ਤੇ ਕਿਹਾ ਹੈ ਕਿ ਉਕਤ ਕੰਮ ਦਿੱਤੀ ਗਈ ਮਿਆਦ ਤੋਂ ਦੇਰੀ ਨਾਲ ਸ਼ੁਰੂ ਹੋਇਆ ਹੈ। ਗਰੀਨ ਬੈਲਟ ਦਾ ਕੰਮ ਪਿਛਲੇ ਕਾਫੀ ਦਿਨਾਂ ਤੋਂ ਬੰਦ ਪਿਆ ਹੈ ਤੇ ਠੇਕੇਦਾਰ ਵਲੋਂ ਮੰਗਵਾਇਆ ਗਿਆ ਗਰੀਨ ਬੈਲਟ ਦਾ ਸਮਾਨ ਉਕਤ ਫਲਾਈਓਵਰ ਹੇਠਾਂ ਪਿਆ ਖਰਾਬ ਹੋ ਰਿਹਾ ਹੈ। ਐਨਐਚਏ ਨੇ ਉਕਤ ਕੰਮ 'ਤੇ ਦੋ ਇਤਰਾਜ਼ ਕੀਤੇ ਹਨ ਜਿਨ੍ਹਾਂ ਵਿਚ ਸਮਾਰਟ ਸਿਟੀ ਕੰਪਨੀ ਨੇ ਗਰੀਨ ਬੈਲਟ ਡਵੈਲਪ ਕਰਨ ਲਈ ਇਂਕ ਸਾਲ ਦੇ ਸਮੇਂ ਮਿਆਦ ਦਿੱਤੀ ਸੀ , ਪਰ ਕੰਪਨੀ ਸਮੇਂ 'ਤੇ ਕੰਮ ਸ਼ੁਰੂ ਨਹੀਂ ਕਰ ਸਕੀ ਤੇ ਠੇਕੇਦਾਰ ਨੇ ਗਰੀਨ ਬੈਲਟ ਲਈ ਜ਼ਮੀਨੀ ਲੈਵਲ ਸੜਕ ਦੇ ਲੈਵਲ ਤੋਂ ਹੇਠਾਂ ਰੱਖਿਆ ਹੈ ਜਦੋਂਕਿ ਇਹ ਲੈਵਲ ਸੜਕ ਤੋਂ ਉਚਾ ਹੋਣਾ ਚਾਹੀਦਾ ਸੀ। ਉਕਤ ਰੋਕ ਨੂੰ ਹਟਾਉਣ ਲਈ ਵਿਧਾਇਕ ਬਾਵਾ ਹੈਨਰੀ ਅਤੇ ਸਮਾਰਟ ਸਿਟੀ ਦੇ ਸੀਈਓ ਕਰਨੇਸ਼ ਸ਼ਰਮਾ ਐੱਨਐੱਚਏ ਤੋਂ ਮੁੜ ਮਨਜ਼ੂਰੀ ਲਈ ਸੰਪਰਕ ਕਰ ਰਹੇ ਹਨ। ਇਸ ਦੌਰਾਨ ਬਾਵਾ ਹੈਨਰੀ ਨੇ ਕਿਹਾ ਹੈ ਕਿ ਗਰੀਨ ਬੈਲਟ ਵਿਕਸਤ ਕਰਨ ਲਈ ਛੇਤੀ ਹੀ ਇਤਰਾਜ਼ ਦੂਰ ਕਰਕੇ ਐੱਨਐੱਚਏ ਤੋਂ ਮਨਜ਼ੂਰੀ ਲੈ ਲਈ ਜਾਏਗੀ। ਉਨ੍ਹਾਂ ਕਿਹਾ ਕਿ ਨਿਯਮਾਂ ਅਨੁਸਾਰ ਹੀ ਗਰੀਨ ਬੈਲਟ ਦਾ ਕੰਮ ਕੀਤਾ ਜਾਏਗਾ। ਉਨ੍ਹਾਂ ਕਿਹਾ ਕਿ ਬੇਅੰਤ ਸਿੰਘ ਪਾਰਕ 'ਚ ਪੌਦੇ ਲਾਉਣ ਦਾ ਕੰਮ ਤੇ ਇੰਡਸਟ੍ਰੀਅਲ ਏਰੀਆ ਵਿਚ ਵੀ ਪਾਰਕ ਵਿਕਸਤ ਕਰਨ ਦਾ ਕੰਮ ਚਲ ਰਿਹਾ ਹੈ ਜੋ ਕਿ ਸਮਾਰਟ ਸਿਟੀ ਦੇ ਹੀ ਪ੍ਰਰਾਜੈਕਟ ਹਨ।

ਪ੍ਰਰਾਜੈਕਟਾਂ ਨੇ ਰਫਤਾਰ ਨਹੀਂ ਫੜੀ

ਸਮਾਰਟ ਸਿਟੀ ਕੰਪਨੀ ਵਲੋਂ ਜਿਹੜੇ ਪ੍ਰਰਾਜੈਕਟ ਸ਼ਹਿਰ ਵਿਚ ਸ਼ੁਰੂ ਕੀਤੇ ਗਏ ਉਹ ਰਫਤਾਰ ਨਹੀਂ ਫੜ ਸਕੇ। 4 ਸਾਲ ਪਹਿਲਾਂ ਸਮਾਰਟ ਸਿਟੀ ਵਿਚ ਸ਼ਾਮਿਲ ਕੀਤੇ ਗਏ ਸਾਈਨੇਜ਼ ਪ੍ਰਰਾਜੈਕਟ 'ਤੇ ਹੀ ਕੰਮ ਹੋ ਸਕਿਆ ਹੈ ਜਦੋਂਕਿ ਰੂਫਟਾਪ ਸੋਲਰ ਪਲਾਂਟ 'ਤੇ ਵੀ ਕੰਮ ਚਲ ਰਿਹਾ ਹੈ ਜੋ ਕਿ ਧੀਮੀ ਰਫਤਾਰ ਨਾਲ ਜਾਰੀ ਹੈ ਜਦੋਂਕਿ ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ ਦਾ ਪ੍ਰਰਾਜੈਕਟ ਮੁੜ ਤਿਆਰ ਕੀਤਾ ਜਾ ਰਿਹਾ ਹੈ ਜਦੋਂਕਿ ਬਾਇਓ ਮਾਈਨਿੰਗ ਪ੍ਰਰਾਜੈਕਟ ਵੀ ਲਟਕਿਆ ਹੋਇਆ ਹੈ। ਇਹ ਵਰਨਣਯੋਗ ਹੈ ਕਿ ਹਫਤਾ ਪਹਿਲਾਂ ਹੀ ਸਮਾਰਟ ਸਿਟੀ ਕੰਪਨੀ ਨੇ ਸ਼ਹਿਰ ਦੀਆਂ ਸਟਰੀਟ ਲਾਈਟਾਂ ਦਾ ਐਲਈਡੀ ਪ੍ਰਰਾਜੈਕਟ ਅਤੇ ਬਰਸਾਤੀ ਸੀਵਰੇਜ ਦਾ ਕੰਮ ਸ਼ੁਰੂ ਕਰਾਇਆ ਸੀ।

ਚੌਕਾਂ ਦੇ ਸੁੰਦਰੀਕਰਨ ਦਾ ਕੰਮ ਵੀ ਲਟਕਿਆ

ਸਮਾਰਟ ਸਿਟੀ ਕੰਪਨੀ ਨੇ ਸ਼ਹਿਰ ਦੇ 11 ਚੌਕਾਂ ਦਾ 20 ਕਰੋੜ ਰੁਪਏ ਦੀ ਲਾਗਤ ਨਾਲ ਸ਼ੁਰੂ ਕੀਤੇ ਗਏ ਸੁੰਦਰੀਕਰਨ ਦੇ ਪ੍ਰਰਾਜੈਕਟ ਦਾ ਕੰਮ ਵੀ ਿਢੱਲੀ ਰਫਤਾਰ ਨਾਲ ਚਲ ਰਿਹਾ ਹੈ ਅਤੇ ਇਹ ਕੰਮ ਪਿਛਲੇ ਸਾਲ ਅਗਸਤ 2019 ਵਿਚ ਸ਼ੁਰੂ ਕੀਤਾ ਗਿਆ ਸੀ ਅਤੇ ਠੇਕੇਦਾਰ ਵਲੋਂ ਅਜੇ ਤਕ ਕੇਵਲ 5 ਫੀਸਦੀ ਹੀ ਕੰਮ ਕੀਤਾ ਹੈ। ਉਸ ਨੂੰ ਅਨੇਕਾਂ ਵਾਰ ਵਾਰਨਿੰਗ ਦੇਣ ਦੇ ਬਾਵਜੂਦ ਵੀ ਉਸ ਨੇ ਕੰਮ ਸ਼ੁਰੂ ਨਹੀਂ ਕੀਤਾ। ਇਹ ਵਰਨਣਯੋਗ ਹੈ ਕਿ ਵਿਧਾਇਕ ਰਾਜਿੰਦਰ ਬੇਰੀ ਨੇ ਤਾਂ ਠੇਕੇਦਾਰ ਨੂੰ ਕੰਮ ਨਾ ਕਰਨ ਦੀ ਸੂਰਤ ਵਿਚ ਉਸ ਨੂੰ ਬਲੈਕ ਲਿਸਟ ਕਰਨ ਦੀ ਹਦਾਇਤ ਵੀ ਕੀਤੀ ਸੀ