ਦਿੱਲੀ ਬਲਾਸਟ ਦੇ ਜ਼ਖਮੀਆਂ ਤੇ ਮ੍ਰਿਤਕਾ ਨਾਲ ਖੜ੍ਹਾ ਹੈ ਪੂਰਾ ਦੇਸ਼ : ਰਖੇਜਾ
ਦਿੱਲੀ ਬਲਾਸਟ ਦੇ ਜ਼ਖਮੀਆਂ ਤੇ ਮ੍ਰਿਤਕਾ ਨਾਲ ਖੜ੍ਹਾ ਹੈ ਪੂਰਾ ਦੇਸ਼ – ਇੰਜੀ. ਚੰਦਨ ਰਖੇਜਾ
Publish Date: Thu, 13 Nov 2025 08:46 PM (IST)
Updated Date: Fri, 14 Nov 2025 04:13 AM (IST)

ਲਵਦੀਪ ਬੈਂਸ, ਪੰਜਾਬੀ ਜਾਗਰਣ, ਪਤਾਰਾ/ਜਲੰਧਰ ਕੈਂਟ : ਦਿੱਲੀ ਲਾਲ ਕਿਲ੍ਹੇ ਦੇ ਨੇੜੇ ਹੋਏ ਕਾਰ ਬਲਾਸਟ ਦੀ ਭਾਜਪਾ ਸੀਨੀਅਰ ਲੀਡਰ ਤੇ ਕਾਰਜਕਾਰੀ ਮੰਡਲ-5 ਪ੍ਰਧਾਨ ਇੰਜੀ. ਚੰਦਨ ਰਾਖੇਜਾ ਵੱਲੋਂ ਸਖ਼ਤ ਸ਼ਬਦਾਂ ’ਚ ਨਿੰਦਿਆ ਕੀਤੀ ਗਈ। ਚੰਦਨ ਨੇ ਇਸ ਘਟਨਾ ਨੂੰ ਮਨੁੱਖਤਾ ’ਤੇ ਅੱਤਵਾਦੀ ਹਮਲਾ ਦੱਸਦਿਆਂ ਹਮਲੇ ਦੇ ਜ਼ਖਮੀਆਂ ਪ੍ਰਤੀ ਸੰਵੇਦਨਾ ਪ੍ਰਗਟ ਕੀਤੀ ਤੇ ਇਸ ਧਮਾਕੇ ’ਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਕਿਹਾ ਅੱਜ ਇਸ ਦੁੱਖ ਦੀ ਘੜੀ ’ਚ ਪੂਰਾ ਦੇਸ਼ ਦਿੱਲੀ ਬਲਾਸਟ ਦੇ ਜ਼ਖਮੀਆਂ ਤੇ ਮ੍ਰਿਤਕਾ ਨਾਲ ਖੜ੍ਹਾ ਹੈ। ਚੰਦਨ ਨੇ ਕਿਹਾ ਕਿ ਦਿੱਲੀ ਬਲਾਸਟ ਨੇ ਇਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਅੱਤਵਾਦ ਦਾ ਕੋਈ ਧਰਮ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਸੁਰੱਖਿਆ ਏਜੰਸੀਆਂ ਦੀ ਚੌਕਸੀ ਨਾਲ ਦਿੱਲੀ ’ਚ ਹੋਣ ਵਾਲੀ ਇਕ ਵੱਡੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਗਿਆ ਹੈ। ਰਖੇਜਾ ਨੇ ਕਿਹਾ ਮੀਡੀਆ ਮੁਤਾਬਕ 6 ਦਸੰਬਰ ਨੂੰ ਬਾਬਰੀ ਮਸਜਿਦ ਦੀ ਬਰਸੀ ਦੇ ਦਿਨ ਅਯੋਧਿਆ ਰਾਮ ਮੰਦਰ ’ਤੇ ਵੱਡੀ ਅੱਤਵਾਦੀ ਸਾਜ਼ਿਸ਼ ਨੂੰ ਸੁਰੱਖਿਆ ਏਜੰਸੀਆਂ ਵੱਲੋਂ ਨਾਕਾਮ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅੱਤਵਾਦ ਖ਼ਿਲਾਫ਼ ਭਾਰਤ ਦੀ ਜ਼ੀਰੋ ਟੌਲਰੈਂਸ ਨੀਤੀ ਆਉਣ ਵਾਲੇ ਸਮਿਆਂ ’ਚ ਵੱਡੇ ਬਦਲਾਅ ਦਾ ਸੰਕੇਤ ਦੇ ਰਹੀ ਹੈ। ਰਖੇਜਾ ਨੇ ਕੇਂਦਰ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਹਮਲੇ ਦੀ ਫੌਰੀ, ਗੁੰਝਲਦਾਰ ਤੇ ਪੇਸ਼ੇਵਰ ਤਰੀਕੇ ਨਾਲ ਜਾਂਚ ਕੀਤੀ ਜਾਵੇ ਤੇ ਦੇਸ਼-ਵਿਰੋਧੀ ਤਾਕਤਾਂ ਤੇ ਅੱਤਵਾਦੀ ਸਰਗਰਮੀਆਂ ਨੂੰ ਅੰਜਾਮ ਦੇਣ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।