ਜੇਐੱਨਐੱਨ, ਜਲੰਧਰ : ਆਈਸ ਕਿੰਗ ਰਾਜਾ ਕੰਦੋਲਾ ਮਾਮਲੇ 'ਚ ਸੈਸ਼ਨ ਜੱਜ ਸੰਜੀਵ ਕੁਮਾਰ ਗਰਗ ਦੀ ਅਦਾਲਤ ਨੇ ਸੁਣਵਾਈ ਲਈ ਅਗਲੀ ਤਰੀਕ 27 ਫਰਵਰੀ ਰੱਖੀ ਹੈ। ਵਰਨਣਯੋਗ ਹੈ ਕਿ ਹੁਸ਼ਿਆਰਪੁਰ ਤੇ ਜਲੰਧਰ ਦਿਹਾਤ ਪੁਲਿਸ ਨੇ ਸਾਂਝੀ ਕਾਰਵਾਈ ਕਰਦਿਆਂ ਸਾਂਝੇ ਆਪ੍ੇਸ਼ਨ ਵਿਚ 2 ਜੂਨ 2012 ਨੂੰ ਗੜ੍ਹਸ਼ੰਕਰ ਦੇ ਪਿੰਡ ਚੱਕਸਿੰਘਾਂ ਵਿਚ ਸੁਖਵਿੰਦਰ ਸਿੰਘ ਉਰਫ਼ ਲੱਡੂ ਦੇ ਘਰ 'ਤੇ ਛਾਪਾ ਮਾਰ ਕੇ 34.5 ਕਿੱਲੋ ਨਸ਼ੀਲਾ ਪਦਾਰਥ ਮੈਥਾਫੀਟਾਮਾਈਨ ਬਰਾਮਦ ਕੀਤਾ ਸੀ। ਇਸ ਮਾਮਲੇ 'ਚ ਰਾਜਾ ਦੇ ਕਈ ਸਾਥੀਆਂ ਨੂੰ ਸਜ਼ਾ ਹੋ ਚੁੱਕੀ ਹੈ ਪਰ ਰਾਜਾ ਦੇ ਕੇਸ 'ਚ ਸੁਣਵਾਈ ਚੱਲ ਰਹੀ ਹੈ।