<

p> ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਲਾਇਲਪੁਰ ਖਾਲਸਾ ਕਾਲਜ ਵਿਖੇ ਨਵੇਂ ਸੈਸ਼ਨ ਦੌਰਾਨ ਕਮਿਊਨਿਟੀ ਕਾਲਜਾਂ ਦੀ ਸਕੀਮ ਤਹਿਤ ਤਿੰਨ ਨਵੇਂ ਕੋਰਸਾਂ ਦੀ ਸ਼ੁਰੂਆਤ ਕੀਤੀ ਗਈ ਹੈ। ਜਾਣਕਾਰੀ ਦਿੰਦਿਆਂ ਪਿੰ੍ਸੀਪਲ ਡਾ. ਨਵਜੋਤ ਨੇ ਦੱਸਿਆ ਕਿ ਇਸ ਸੈਸ਼ਨ ਤੋਂ ਮੈਨੇਜਮੈਂਟ ਐਂਡ ਇੰਟਰਪ੍ਰਰੀਨਿਊਰਸ਼ਿਪ/ ਸਕਰੇਟ੍ਰੀਅਲ ਪ੍ਰਰੈਕਟਿਸਿਜ਼ ਐਂਡ ਮਾਡਰਨ ਆਫਿਸ ਮੈਨੇਜਮੈਂਟ, ਡਿਪਲੋਮਾ ਇਨ ਐਪੇਅਰਲ/ਫੈਸ਼ਨ ਟੈਕਨਾਲੋਜੀ ਅਤੇ ਡਿਪਲੋਮਾ ਇਨ ਬਿਊਟੀ ਐਂਡ ਵੈੱਲਨੈੱਸ ਦੀ ਸ਼ੁਰੂਆਤ ਕੀਤੀ ਗਈ ਹੈ। ਇਨ੍ਹਾਂ ਕੋਰਸਾਂ 'ਚ 50 ਵਿਦਿਆਰਥਣਾਂ ਦੇ ਦਾਖਲ ਹੋਣ ਦੀ ਸਮਰੱਥਾ ਹੈ। ਇਹ ਕੋਰਸ ਯੂਨੀਵਰਸਿਟੀ ਗਰਾਂਟ ਕਮਿਸ਼ਨ ਵੱਲੋਂ ਮਨਜ਼ੂਰਸ਼ੁਦਾ ਹਨ।