Punjab news ਜਲੰਧਰ, ਜੇਐੱਨਐੱਨ : ਜਲੰਧਰ ਨੂੰ ਪਾਰਕਾਂ ਦਾ ਸ਼ਹਿਰ ਕਹੀਏ ਤਾਂ ਕੋਈ ਵੱਡੀ ਗੱਲ ਨਹੀਂ ਹੋਵੇਗੀ। ਸ਼ਹਿਰ ’ਚ ਛੋਟੇ-ਵੱਡੇ ਲਗਪਗ 400 ਪਾਰਕ ਹੈ। ਕੰਪਨੀ ਬਾਗ ਨਾਂ ਨਾਲ ਮਸ਼ਹੂਰ ਇਹ ਪਾਰਕ ਆਪਣੇ ਖੂਬਸੂਰਤ ਵਾਤਾਵਰਣ ਲਈ ਜਾਣੀ ਜਾਂਦੀ ਹੈ। ਅੰਗਰੇਜ਼ਾਂ ਦੇ ਜ਼ੁਮਾਨੇ ’ਚ ਬਣੀ ਨਹਿਰੂ ਪਾਰਕ ਸ਼ਹਿਰ ਦਾ ਸਭ ਤੋਂ ਪੁਰਾਣੀ ਪਾਰਕ ਹੈ। ਆਜ਼ਾਦੀ ਤੋਂ ਪਹਿਲਾਂ ਬਣੀ ਹੋਣ ਦੇ ਕਾਰਨ ਇਹ ਖੁਦ ’ਚ ਰੋਚਕ ਇਤਿਹਾਸ ਨੂੰ ਸੰਭਾਲਿਆ ਹੋਇਆ ਹੈ। ਇਸ ਬਾਰੇ ’ਚ ਜਾਣਕਾਰੀ ਹਾਸਲ ਕਰਨ ਤੋਂ ਦੂਰ-ਦੂਰ ਤੋਂ ਲੋਕ ਜਲੰਧਰ ਆਉਂਦੇ ਹਨ। ਜੇ ਤੁਸੀਂ ਵੀ ਪਾਰਕ ਦੇਖਣਾ ਤੇ ਘੁੰਮਣ ਦਾ ਸ਼ੌਂਕ ਰੱਖਦੇ ਹਨ ਤਾਂ ਨਹਿਰੂ ਪਾਰਕ ਘੁੰਮਣਾ ਨਾ ਭੁੱਲੋ।

ਨਹਿਰੂ ਪਾਰਕ ਦਾ ਇਤਿਹਾਸ-ਇਸ ਪਾਰਕ ਨੂੰ ਬਰਤਾਨੀਆ ਰਾਜ ਦੌਰਾਨ ਬਣਾਇਆ ਗਿਆ ਸੀ। ਇਸ ਨੂੰ ਕੰਪਨੀ ਬਾਗ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਬਾਅਦ ’ਚ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੂੰ ਸਨਮਾਨ ਦੇਣ ਲਈ ਇਸ ਦਾ ਨਾਂ ਨਹਿਰੂ ਪਾਰਕ ਰੱਖਿਆ ਗਿਆ। ਨਾਂ ਦੇ ਨਾਲ-ਨਾਲ ਇਸ ਦੀ ਖੂਬਸੂਰਤੀ ਤੇ ਬਣਾਵਟ ’ਚ ਵੀ ਅਨੇਕਾਂ ਬਦਲਾਅ ਕੀਤੇ ਗਏ। ਤੁਹਾਨੂੰ ਦੱਸ ਦਈਏ ਕਿ ਸ਼ਹਿਰ ਦਾ ਸਭ ਤੋਂ ਪੁਰਾਣਾ ਕਲਾਕ ਟਾਵਰ ਹੀ ਇਸ ਬਾਗ ’ਚ ਹੈ ਤੇ ਅੱਜ ਵੀ ਆਪਣੀ ਪੁਰਾਣੀ ਚਮਕ ਦੇ ਨਾਲ ਸਹੀ ਸਲਾਮ ਹੈ।

ਨਹਿਰੂ ਪਾਰਕ ਸ਼ਹਿਰ ਦੇ ਬੱਸ ਸਟੈਂਡ ਤੋਂ ਲਗਪਗ 800 ਮੀਟਰ ਦੀ ਦੂਰੀ ’ਤੇ ਸਥਿਤ ਹੈ। ਪਹਿਲਾਂ ਇਸ ਨੂੰ ਕੰਪਨੀ ਬਾਗ ਕਹਿੰਦੇ ਸੀ। ਕਰੀਬ ਤਿੰਨ ਏਕੜ ’ਚ ਫੈਲੀ ਇਸ ਵਿਸ਼ਾਲ ਪਾਰਕ ਦੀ ਖੂਬਸੂਰਤੀ ਦੇ ਕਾਰਨ ਹੀ ਇਹ ਸ਼ਹਿਰ ਦੇ ਪ੍ਰਸਿੱਧ ਸੈਰ ਸਪਾਟੇ ਸਥਾਨਾਂ ’ਚੋ ਇਕ ਬਣ ਗਈ ਹੈ।

Posted By: Sarabjeet Kaur