ਜੇਐੱਨਐੱਨ, ਚੰਡੀਗੜ੍ਹ : ਮੈਡੀਕਲ ਕਾਲਜਾਂ 'ਚ ਦਾਖਲੇ ਲਈ ਮੈਡੀਕਲ ਕਾਊਸਿੰਲ ਕਮੇਟੀ ਵੱਲੋਂ ਕਾਊਸਲਿੰਗ ਦਾ ਸ਼ੈਡਿਊਲ ਜਾਰੀ ਕਰ ਦਿੱਤਾ ਗਿਆ ਹੈ। ਪਹਿਲੇ ਰਾਊਂਡ 'ਚ ਹਿੱਸਾ ਲੈਣ ਲਈ ਰਜਿਸਟ੍ਰੇਸ਼ਨ, ਫੀਸ ਭੁਗਤਾਨ ਦੀ ਪ੍ਰਕਿਰਿਆ 27 ਅਕਤੂਬਰ ਤੋਂ 2 ਨਵੰਬਰ ਤਕ ਹੋਵੇਗੀ। ਇਸ 'ਚ ਵਿਦਿਆਰਥੀਆਂ ਨੂੰ ਖ਼ਾਸ ਧਿਆਨ ਰੱਖਣਾ ਹੋਵੇਗਾ। ਵਿਦਿਆਰਥੀਆਂ ਨੂੰ ਕਾਲਜ ਤੇ ਯੂਨੀਵਰਸਿਟੀ ਦੀ ਚੁਆਇਸ 28 ਅਕਤੂਬਰ ਤੋਂ 2 ਨਵੰਬਰ ਵਿਚਕਾਰ ਭਰਨੀ ਹੋਵੇਗੀ। 2 ਨਵੰਬਰ ਸ਼ਾਮ ਚਾਰ ਤੋਂ ਰਾਤ 11.59 ਤਕ ਚੁਆਇੰਸ ਲਾਕ ਕਰਨਾ ਜ਼ਰੂਰੀ ਹੋਵੇਗਾ। ਤਿੰਨ ਤੋਂ ਚਾਰ ਨਵੰਬਰ ਵਿਚਕਾਰ ਸੀਟਾਂ ਅਲਾਟ ਹੋਣਗੀਆਂ। ਨਤੀਜਾ ਪੰਜ ਨਵੰਬਰ ਨੂੰ ਐਲਾਨ ਕੀਤਾ ਜਾਵੇਗਾ। 6 ਤੋਂ 12 ਨਵੰਬਰ ਦੇ ਵਿਦਿਆਰਥੀਆਂ ਨੂੰ ਰਿਪੋਰਟ ਕਰਨਾ ਹੋਵੇਗਾ।

ਇਸ ਤੋਂ ਬਾਅਦ ਦੂਜੇ ਰਾਊਂਡ ਦੀ ਕਾਊਂਸਲਿੰਗ ਦੀ ਪ੍ਰਕਿਰਿਆ 18 ਨਵੰਬਰ ਤੋਂ ਸ਼ੁਰੂ ਹੋ ਕੇ 22 ਨਵੰਬਰ ਤਕ ਚੱਲੇਗੀ। 19 ਤੋਂ 22 ਨਵੰਬਰ ਦੇ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਤੇ ਕਾਲਜ ਦੀ ਚੋਣ ਕਰਨ ਤੋਂ ਬਾਅਦ ਉਨ੍ਹਾਂ ਨੂੰ ਭਰ ਕੇ ਲਾਕ ਕਰਨਾ ਹੋਵੇਗਾ। 23 ਤੇ 24 ਨਵੰਬਰ ਨੂੰ ਸੀਟ ਅਲਾਟਮੈਂਟ ਦੀ ਪ੍ਰਕਿਰਿਆ ਹੋਵੇਗੀ, ਜਿਨ੍ਹਾਂ ਦਾ ਨਤੀਜਾ 25 ਨਵੰਬਰ ਨੂੰ ਐਲਾਨ ਕੀਤਾ ਜਾਵੇਗਾ। ਇਸ ਤੋਂ ਬਾਅਦ ਵਿਦਿਆਰਥੀਆਂ ਲਈ ਰਿਪੋਰਟਿੰਗ ਟਾਈਮ 26 ਨਵੰਬਰ ਤੋਂ ਦੋ ਦਸੰਬਰ ਤਕ ਹੋਵੇਗਾ।

ਕਾਊਸਲਿੰਗ ਸ਼ੈਡਿਊਲ 'ਚ 15 ਫੀਸਦੀ ਆਲ ਇੰਡੀਆ ਕੋਟਾ ਜਾਰੀ ਕੀਤਾ ਗਿਆ ਹੈ, ਜਦਕਿ ਸਟੇਟ ਕੋਟੇ ਵਾਲੀ ਸੀਟਾਂ ਲਈ ਸੂਬਾ ਅਥਾਰਟੀ ਵੱਲੋਂ ਕੋਟਾ ਜਾਰੀ ਕੀਤਾ ਜਾਵੇਗਾ। ਗੌਰ ਹੋਵੇ ਕਿ 13 ਸਤੰਬਰ ਨੂੰ ਮੈਡੀਕਲ 'ਚ ਦਾਖਲੇ ਲਈ ਦੇਸ਼ਭਰ 'ਚ ਪ੍ਰੀਖਿਆ ਲਈ ਗਈ ਸੀ। ਇਸ ਦਾ ਨਤੀਜਾ 16 ਅਕਤੂਬਰ ਨੂੰ ਜਾਰੀ ਕਰ ਦਿੱਤਾ ਗਿਆ ਸੀ। ਵਿਦਿਆਰਥੀਆਂ ਨੂੰ ਉਸ ਤੋਂ ਬਾਅਦ ਤੋਂ ਐੱਮਸੀਸੀ ਵੱਲੋਂ ਕਾਊਂਸਲਿੰਗ ਦੇ ਸ਼ੈਡਿਊਲ ਦਾ ਇੰਤਜ਼ਾਰ ਸੀ। ਇਸ ਦੇ ਆਧਾਰ 'ਤੇ ਹੀ ਉਹ ਆਪਣੇ ਪਸੰਦੀਦਾ ਕਾਲਜ 'ਚ ਮੈਰਿਟ ਦੇ ਆਧਾਰ 'ਤੇ ਕਾਊਂਸਲਿੰਗ 'ਚ ਹਿੱਸਾ ਲੈ ਸਕਣਗੇ।

Posted By: Amita Verma