v> ਜਲੰਧਰ : ਫ਼ੌਜ, ਐੱਨਡੀਆਰਐੱਪ ਅਤੇ ਐੱਸਡੀਆਰਐੱਫ, ਡੀਸੀ ਅਤੇ ਐੱਸਐੱਸਪੀ ਤੋਂ ਲੈ ਕੇ ਪ੍ਰਸ਼ਾਸਨ ਦੇ ਜੁਝਾਰੂ ਮੁਲਾਜ਼ਮਾਂ ਦੇ ਸਮਰਪਣ ਅੱਗੇ ਫਿਲੌਰ, ਸ਼ਾਹਕੋਟ ਤੇ ਨਕੋਦਰ 'ਚ ਹੜ੍ਹ ਦੀ ਤ੍ਰਾਸਦੀ ਕਮਜ਼ੋਰ ਸਾਬਿਤ ਹੋ ਰਹੀ ਹੈ। ਫ਼ੌਜ ਤੇ ਐੱਨਡੀਆਰਐੱਫ ਦੇ ਜਵਾਨ ਲਗਾਤਾਰ ਕਿਸ਼ਤੀਆਂ 'ਚ ਪਿੰਡ-ਪਿੰਡ ਜਾ ਕੇ ਹੜ੍ਹ 'ਚ ਫਸੇ ਲੋਕਾਂ ਨੂੰ ਕੱਢਣ 'ਚ ਜੁਟੇ ਹੋਏ ਹਨ। ਜ਼ਿੰਦਗੀਆਂ ਬਚਾਉਣ ਦਾ ਇਹ ਸਿਲਸਿਲਾ 24 ਘੰਟੇ ਚੱਲ ਰਿਹਾ ਹੈ।

ਦੂਸਰੇ ਪਾਸੇ ਡੀਸੀ ਵਰਿੰਦਰ ਕੁਮਾਰ ਸ਼ਰਮਾ, ਐੱਸਐੱਸਪੀ ਨਵਜੋਤ ਮਾਹਲ ਤੇ ਏਡੀਸੀ ਕੁਲਵੰਤ ਸਿੰਘ ਦੀ ਅਗਵਾਈ 'ਚ ਅਫ਼ਸਰਾਂ ਦੀ ਫ਼ੌਜ ਫੀਲਡ 'ਚ ਡਟੀ ਹੋਈ ਹੈ। ਬਚਾਅ ਕਾਰਜਾਂ ਲਈ ਜੋ ਜ਼ਰੂਰੀ ਹੈ, ਡੀਸੀ ਤੁਰੰਤ ਮੌਕੇ 'ਤੇ ਮੁਹੱਈਆ ਕਰਵਾ ਰਹੇ ਹਨ। ਐੱਸਐੱਸਪੀ ਨਵਜੋਤ ਮਾਹਲ ਅਗਵਾਈ ਸਮਰੱਥਾ ਦੀ ਮਿਸਾਲ ਕਾਇਮ ਕਰਦੇ ਹੋਏ ਖ਼ੁਦ ਟ੍ਰੈਕਟਰ ਅਤੇ ਕਿਸ਼ਤੀ 'ਤੇ ਜਾ ਕੇ ਹੜ੍ਹ 'ਚ ਫਸੇ ਲੋਕਾਂ ਨੂੰ ਬਚਾਉਣ 'ਚ ਜੁਟੇ ਹਨ। ਏਡੀਸੀ ਕੁਲਵੰਤ ਸਿੰਘ ਵੀ ਫ਼ੌਜੀ ਜਵਾਨਾਂ ਨਾਲ ਮਿਲ ਕੇ ਜ਼ਿੰਦਗੀ ਬਚਾਉਣ 'ਚ ਜੁਟੇ ਹੋਏ ਹਨ।

Posted By: Seema Anand