ਕੰਵਰਪਾਲ ਸਿੰਘ ਕਾਹਲੋਂ, ਭੋਗਪੁਰ : ਪਿਛਲੇ ਦਿਨੀਂ ਭੋਗਪੁਰ ਦੇ ਨਜ਼ਦੀਕੀ ਪਿੰਡ ਡੱਲੀ ਵਿਖੇ ਬਾਬਾ ਬੱਦੋਆਣਾ ਸਾਹਿਬ ਨੌਜਵਾਨ ਸਭਾ ਡੱਲੀ ਵੱਲੋਂ ਸਾਲਾਨਾ ਮਹਾਨ ਕੀਰਤਨ ਦਰਬਾਰ 'ਚ ਪਿੰਡ ਡੱਲੀ ਸਮੂਹ ਵਾਸੀਆਂ, ਐੱਨਆਰਆਈ ਤੇ ਇਲਾਕੇ ਦੀ ਸੰਗਤ ਵੱਲੋਂ ਖ਼ਾਲਸਾ ਪੰਥ ਦੀ ਚੜ੍ਹਦੀ ਕਲਾ, 3 ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਤੇ ਮਜ਼ਦੂਰਾਂ ਵੱਲੋਂ ਵਿੱਢੇ ਸੰਘਰਸ਼ ਦੀ ਸਫਲਤਾ ਤੇ ਚੜ੍ਹਦੀ ਕਲਾ ਨੂੰ ਸਮਰਪਿਤ ਕਰਵਾਏ ਗਏ ਗੁਰਮਿਤ ਸਮਾਗਮ ਅਤੇ ਮਹਾਨ ਕੀਰਤਨ ਦਰਬਾਰ ਵਿਚ ਸਹਿਯੋਗ ਦੇਣ 'ਤੇ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਨੌਜਵਾਨ ਗੁਰਪ੍ਰਰੀਤ ਸਿੰਘ ਡੱਲੀ ਤੇ ਸਮੂਹ ਨੌਜਵਾਨਾਂ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋ ਲੋਕਾਂ ਨੂੰ ਸ੍ਰੀ ਗੁਰੂ ਗੰ੍ਥ ਸਾਹਿਬ ਜੀ ਨਾਲ ਜੋੜਨ ਲਈ ਸਾਲਾਨਾ ਗੁਰਮਤਿ ਸਮਾਗਮ ਆਰੰਭ ਕੀਤਾ ਹੋਇਆ ਹੈ ਅਤੇ ਜਿਸ ਵਿਚ ਸਮੂਹ ਇਲਾਕੇ ਦੇ ਹਰ ਵਰਗ, ਯੂਥ ਕਲੱਬ, ਸੁਸਾਇਟੀਆਂ ਵੱਲੋਂ ਆਪਣਾ ਭਰਪੂਰ ਸਮਰੱਥਨ ਦਿੱਤਾ ਜਾ ਰਿਹਾ ਹੈ। ਇਸ ਲਈ ਬਾਬਾ ਬੱਦੋਆਣਾ ਸਾਹਿਬ ਨੌਜਵਾਨ ਸਭਾ ਹਮੇਸ਼ਾ ਰਿਣੀ ਰਹੇਗੀ। ਉਨ੍ਹਾਂ ਦੱਸਿਆ ਕਿ ਕੋਰੋਨਾ ਕਾਲ ਦੇ ਚੱਲਦਿਆਂ ਆਕਸੀਜਨ ਦੀ ਭਾਰੀ ਕਮੀ ਦੇਖਣ ਨੂੰ ਮਿਲੀ ਸੀ, ਜਿਸ ਲਈ ਨੌਜਵਾਨਾਂ ਵੱਲੋਂ ਵਾਤਾਵਰਨ ਨੂੰ ਬਚਾਉਣ ਲਈ ਵੱਖ-ਵੱਖ ਤਰ੍ਹਾਂ ਦੇ ਬੂਟੇ ਵੰਡ ਕੇ ਇਸ ਕੰਮ ਨੂੰ ਪੂਰਾ ਕੀਤਾ ਜਾ ਰਿਹਾ ਹੈ। ਇਸ ਮੌਕੇ ਨੌਜਵਾਨ ਸਭਾ ਡੱਲੀ ਦੇ ਭਾਈ ਸਰਵਣ ਸਿੰਘ ਪ੍ਰਦੇਸੀ, ਜਰਨੈਲ ਸਿੰਘ ਡੱਲੀ, ਜੋਧਾ ਸੈਣੀ, ਮਨਪ੍ਰਰੀਤ ਸਿੰਘ ਸੈਣੀ, ਸੁਰਜੀਤ ਸਿੰਘ, ਜਸਪਾਲ ਸਿੰਘ, ਸਤਪਾਲ ਸਿੰਘ, ਜੋਰਾਵਰ ਸਿੰਘ, ਇੰਦਰਜੀਤ ਸਿੰਘ, ਰਾਜਨ ਡੱਲੀ, ਪ੍ਰਭਜੋਤ ਸਿੰਘ, ਕਮਲ ਡੱਲੀ, ਜਸਕਰਨ ਸਿੰਘ, ਤਰੁਣ ਡੱਲੀ, ਹਰਜੀਤ ਸਿੰਘ, ਬਲਰਾਜ ਸਿੰਘ, ਰਣਜੋਧ ਸਿੰਘ, ਹਰਪ੍ਰਰੀਤ ਸਿੰਘ, ਤਨਵੀਰ ਸਿੰਘ ਸਮੇਤ ਹੋਰ ਨੌਜਵਾਨਾਂ ਵੱਲੋਂ ਆਪਣਾ ਯੋਗਦਾਨ ਦਿੱਤਾ ਗਿਆ।