ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਐੱਚਐੱਮਵੀ ਕਾਲੇਜੀਏਟ ਸੀਨੀਅਰ ਸੈਕੰਡਰੀ ਸਕੂਲ ਵਿਸ਼ਵ ਕੁਦਰਤੀ ਸੁਰੱਖਿਆ ਦਿਵਸ ਮਨਾਇਆ ਗਿਆ। ਇਸ ਮੌਕੇ ਹਰਪ੍ਰਰੀਤ ਸਿੰਘ (ਐੱਸਡੀਐੱਮ) ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਪਿੰ੍ਸੀਪਲ ਪੋ੍. ਅਜੇ ਸਰੀਨ ਤੇ ਮੀਨਾਕਸ਼ੀ ਸਿਆਲ, ਕੋਆਰਡੀਨੇਟਰ ਸਕੂਲ ਨੇ ਪਲਾਂਟਰ ਦੇ ਕੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਡਾ. ਅਜੇ ਸਰੀਨ ਨੇ ਕਿਹਾ ਕਿ ਕੁਦਰਤ ਰੱਬ ਵੱਲੋਂ ਦਿੱਤਾ ਅਨਮੋਲ ਖਜ਼ਾਨਾ ਹੈ ਜਿਸ ਦੀ ਸੁਰੱਖਿਆ ਕਰਨਾ ਮਨੁੱਖ ਦਾ ਧਰਮ ਹੈ। ਕੁਦਰਤ ਨਾਲ ਛੇੜਛਾੜ ਕਰਕੇ ਮਨੁੱਖ ਨੂੰ ਭਿਆਨਕ ਨਤੀਜਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮੁੱਖ ਮਹਿਮਾਨ ਹਰਪ੍ਰਰੀਤ ਸਿੰਘ ਨੇ ਕਾਲਜ ਵਿਚ ਚੱਲ ਰਹੇ ਕੁਦਰਤ ਦੀ ਸੰਭਾਲ ਨਾਲ ਸੰਬੰਧਤ ਕਾਰਜਾਂ ਦੀ ਸ਼ਲਾਘਾ ਕੀਤੀ। ਆਰਟਸ ਦੀ ਵਿਦਿਆਰਥਣ ਸਤੁਤੀ ਸ਼ਰਮਾ ਨੇ ਆਪਣੀ ਕਵਿਤਾ ਵੀ ਪੇਸ਼ ਕੀਤੀ। ਇਸ ਮੌਕੇ ਕਾਲਜ ਦੇ ਵੱਖ-ਵੱਖ ਵਿਭਾਗਾਂ ਦੇ ਡੀਨ, ਵਿਭਾਗ ਮੁੁਖੀ ਤੇ ਕਾਲਜੀਏਟ ਸਕੂਲ ਸੈਕਸ਼ਨ ਦੇ ਫੈਕਲਟੀ ਮੈਂਬਰ, ਸੁਪਰਡੈਂਟ ਪੰਕਜ ਜੋਤੀ, ਲਖਵਿੰਦਰ ਸਿੰਘ ਤੇ ਰਵੀ ਮੈਣੀ ਵੀ ਮੌਜੂਦ ਰਹੇ।