ਵਿਨੋਦ ਕੁਮਾਰ, ਅੱਪਰਾ : ਪਿੰਡ ਕੰਗ ਜਗੀਰ ਵਿਖੇ ਮਾਸਟਰ ਜਸਪਾਲ ਸੰਧੂ ਦੀ ਅਗਵਾਈ ਹੇਠ ਨੈਸ਼ਨਲ ਵੋਟਰ ਦਿਵਸ ਮਨਾਇਆ ਗਿਆ। ਵੋਟਰ ਦਿਵਸ ਮੌਕੇ ਨਵੇਂ ਵੋਟਰਾਂ ਨੂੰ ਉਨ੍ਹਾਂ ਦੇ ਵੋਟਰ ਕਾਰਡ ਵੰਡੇ ਗਏ। ਮਾਸਟਰ ਜਸਪਾਲ ਸੰਧੂ ਨੇ ਨਵੇਂ ਵੋਟਰਾਂ ਨੂੰ ਵੋਟ ਅਧਿਕਾਰ ਦੀ ਮਹੱਤਤਾ ਤੇ ਇਸ ਦੇ ਸਹੀ ਇਸਤੇਮਾਲ ਸਬੰਧੀ ਜਾਣਕਾਰੀ ਦਿੱਤੀ। ਸਮਾਗਮ 'ਚ ਮੁੱਖ ਅਧਿਆਪਕਾ ਬਲਵੀਰ ਕੌਰ ਨੇ ਨੌਜਵਾਨਾਂ ਨੂੰ ਕਿਹਾ ਕਿ ਵੋਟ ਪਾਉਣ ਦੀ ਕੀਮਤ ਨੂੰ ਸਮਝਣਾ ਚਾਹੀਦਾ ਹੈ ਤੇ ਉਸ ਵਿਅਕਤੀ ਨੂੰ ਹੀ ਵੋਟ ਪਾਉਣੀ ਚਾਹੀਦੀ ਹੈ ਜੋ ਸਮਾਜ ਦੇ ਕੰਮ ਆਵੇ। ਇਸ ਮੌਕੇ ਸਤਵਿੰਦਰ ਕੌਰ ਪੰਚ, ਰਜਨੀ, ਗੀਤਾ ਰਾਣੀ, ਮਮਤਾ ਰਾਣੀ (ਚੇਅਰਮੈਨ) ਨੀਲਮ ਰਾਣੀ ਆਦਿ ਹਾਜ਼ਰ ਸਨ। ਨਵੇਂ ਵੋਟਰਾਂ ਨੂੰ ਰਿਫਰੈਸ਼ਮੈਂਟ ਵੀ ਦਿੱਤੀ ਗਈ।