ਜਨਕ ਰਾਜ ਗਿੱਲ, ਕਰਤਾਰਪੁਰ : ਗੁਰਦੁਆਰਾ ਸ੍ਰੀ ਥੰਮ੍ਹ ਜੀ ਸਾਹਿਬ ਤੋਂ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਮੂਹ ਸਭਾ ਸੁਸਾਇਟੀਆਂ ਤੇ ਇਲਾਕੇ ਦੀ ਸੰਗਤ ਦੇ ਸਹਿਯੋਗ ਨਾਲ ਸਜਾਇਆ ਗਿਆ। ਇਸ ਨਗਰ ਕੀਰਤਨ ਦਾ ਸਵਾਗਤ ਸੰਗਤ ਨੇ ਫੁੱਲਾਂ ਦੀ ਵਰਖਾ ਕਰ ਕੇ ਕੀਤਾ। ਇਸ ਮੌਕੇ ਵੱਖ-ਵੱਖ ਕੀਰਤਨੀ ਜਥਿਆਂ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕੀਤਾ। ਇਸ ਦੌਰਾਨ ਗੱਤਕਾ ਟੀਮ ਨੇ ਗੱਤਕੇ ਦੇ ਜੌਹਰ ਦਿਖਾਏ। ਇਸ ਨਗਰ ਕੀਰਤਨ ਵਿਚ ਮਾਤਾ ਗੁਜਰੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਬੈਂਡ ਪਾਰਟੀ ਸਮੇਤ ਸ਼ਮੂਲੀਅਤ ਕੀਤੀ। ਨਗਰ ਕੀਰਤਨ ਵਿਚ ਸ਼ਾਮਲ ਸੰਗਤ ਲਈ ਸ਼ਰਧਾਲੂਆਂ ਵੱਲੋਂ ਵੱਖ-ਵੱਖ ਪ੍ਰਕਾਰ ਦੇ ਲੰਗਰ ਲਗਾਏ ਗਏ। ਇਹ ਨਗਰ ਕੀਰਤਨ ਸ਼ਹਿਰ ਦੀ ਪਰਿਕਰਮਾ ਕਰ ਕੇ ਵਾਪਸ ਗੁਰਦੁਆਰਾ ਸ੍ਰੀ ਥੰਮ੍ਹ ਜੀ ਸਾਹਿਬ ਵਿਖੇ ਸਮਾਪਤ ਹੋਇਆ। ਇਸ ਮੌਕੇ ਮੈਨੇਜਰ ਭਾਗ ਸਿੰਘ, ਭਾਈ ਜਸਵੰਤ ਸਿੰਘ ਗ੍ੰਥੀ, ਭਾਈ ਹਰੀਰਾਜ ਸਿੰਘ ਗ੍ੰਥੀ, ਭਾਈ ਸਰਬਜੀਤ ਸਿੰਘ ਖ਼ਜ਼ਾਨਚੀ, ਰਛਪਾਲ ਸਿੰਘ ਮੁੰਡਾ ਪਿੰਡ, ਸੁਖਵਿੰਦਰ ਸਿੰਘ, ਗੁਰਦੇਵ ਸਿੰਘ ਪ੍ਰਧਾਨ ਸ਼ੇਰ-ਏ-ਖ਼ਾਲਸਾ ਗੱਤਕਾ ਅਖਾੜਾ, ਰਾਣਾ ਗੁਰਜੀਤ ਸਿੰਘ, ਹਰਗੁਨ ਸਿੰਘ, ਰਣਜੀਤ ਸਿੰਘ ਜੀਤਾ, ਬਲਵੀਰ ਸਿੰਘ, ਜਗਰੂਪ ਸਿੰਘ, ਗੁਰਪ੍ਰਰੀਤ ਸਿੰਘ ਖ਼ਾਲਸਾ ਸਤਿਕਾਰ ਕਮੇਟੀ, ਅੰਮਿ੍ਤਪਾਲ ਸਿੰਘ ਮਾਹਲ, ਜਤਿੰਦਰ ਸਿੰਘ ਸੱਗੂ, ਪ੍ਰਭਜੋਤ ਸਿੰਘ ਚੰਨ, ਤਜਿੰਦਰ ਸਿੰਘ ਖਾਲਸਾ, ਭਾਈ ਦਰਸ਼ਨ ਸਿੰਘ, ਭਾਈ ਗੁਰਸਾਗਰ ਸਿੰਘ, ਸਰਬਜੀਤ ਸਿੰਘ ਸਾਬੀ, ਨਿਰਮਲ ਸਿੰਘ, ਚਰਨਜੀਤ ਸਿੰਘ ਨਾਗੀ, ਕੁਲਦੀਪ ਸਿੰਘ ਊਭੀ, ਮਨਮੋਹਨ ਸਿੰਘ ਮਠਾੜੂ, ਹਰਜੋਧ ਸਿੰਘ, ਕੁਲਵਿੰਦਰ ਸਿੰਘ ਧਾਲੀਵਾਲ, ਜਗਜੀਤ ਸਿੰਘ ਛਾਬੜਾ, ਗਗਨਪ੍ਰਰੀਤ ਸਿੰਘ ਪੂਰੇਵਾਲ, ਗੁਰਦਿਆਲ ਸਿੰਘ ਿਢੱਲੋਂ, ਬਿਕਰਮਜੀਤ ਸਿੰਘ ਬੱਬਲ, ਮਨਿੰਦਰ ਸਿੰਘ ਧਾਲੀਵਾਲ, ਹਰਜੋਤ ਸਿੰਘ, ਅਰਸ਼ਦੀਪ ਸਿੰਘ, ਬੀਬੀ ਬਲਬੀਰ ਕੌਰ, ਕੁਲਵਿੰਦਰ ਕੌਰ, ਕਮਲਜੀਤ ਕੌਰ, ਚਰਨਜੀਤ ਕੌਰ, ਨਰਿੰਦਰ ਕੌਰ, ਗਗਨਦੀਪ ਕੌਰ ਆਦਿ ਹਾਜ਼ਰ ਸਨ।