ਸਟਾਫ ਰਿਪੋਰਟਰ, ਜਲੰਧਰ : ਨਸ਼ਿਆਂ 'ਤੇ ਨਿਰਭਰ ਲੋਕਾਂ ਨੂੰ ਆਪਣੀ ਜ਼ਿੰਦਗੀ ਨੂੰ ਆਮ ਵਾਂਗ ਜਿਊਣ ਲਈ ਪ੍ੇਰਿਤ ਕਰਨ ਵੱਲ ਇਕ ਹੋਰ ਕਦਮ ਵਧਾਉਂਦਿਆਂ ਜ਼ਿਲ੍ਹਾ ਪ੍ਸ਼ਾਸਨ ਵੱਲੋਂ ਪਿੰਡ ਸ਼ੇਖੇ ਦੇ ਓਟ ਕੇਂਦਰ ਵਿਖੇ ਚਲਾਏ ਜਾ ਸਰਕਾਰੀ ਮੁੜ ਵਸੇਬਾ ਕੇਂਦਰ 'ਚ ਛੇਤੀ ਹੀ ਸੰਗੀਤ ਦੀਆਂ ਕਲਾਸਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਸੰਗੀਤ ਨਾਲ ਸਬੰਧਤ ਸਾਜ਼ੋ-ਸਮਾਨ ਜਿਸ 'ਚ ਪਿਆਨੋ, ਹਰਮੋਨੀਅਮ, ਬੰਸਰੀ ਆਦਿ ਕੇਂਦਰ ਵਿਖੇ ਪੁੱਜ ਚੁੱਕਾ ਹੈ ਤੇ ਮਿਊਜ਼ਿਕ ਅਧਿਆਪਕ ਦੀ ਭਰਤੀ ਦੀ ਪ੍ਕਿਰਿਆ ੱਲ ਰਹੀ ਹੈ ਜੋ ਛੇਤੀ ਹੀ ਪੂਰੀ ਕਰ ਲਈ ਜਾਵੇਗੀ।

ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਇਹ ਸੰਗੀਤ ਕਲਾਸਾਂ ਸ਼ੁਰੂ ਕਰਨ ਦਾ ਮੁੱਖ ਮੰਤਵ ਨਸ਼ਿਆਂ 'ਤੇ ਨਿਰਭਰ ਲੋਕਾਂ ਨੂੰ ਉਸਾਰੂ ਤੇ ਵਧੀਆ ਮਾਹੌਲ ਪ੍ਦਾਨ ਕਰਵਾਉਣਾ ਹੈ। ਸੰਗੀਤ ਭਾਵਨਾਤਮਕ ਤੌਰ 'ਤੇ ਲੋਕਾਂ 'ਤੇ ਬਹੁਤ ਚੰਗਾ ਪ੍ਭਾਵ ਛੱਡਦਾ ਹੈ ਤੇ ਇਹ ਵਿਧੀ ਇਲਾਜ ਲਈ ਹੋਰ ਸਾਜ਼ਗਾਰ ਮਾਹੌਲ ਮੁਹੱਈਆ ਕਰਵਾਉਣ 'ਚ ਮਦਦਗਾਰ ਸਾਬਤ ਹੋਵੇਗੀ।

ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਸਮੱਗਲਰਾਂ ਖਿਲਾਫ਼ ਕਾਰਵਾਈ ਕਰਨ ਤੋਂ ਇਲਾਵਾ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਭਾਵਾਂ ਤੋਂ ਜਾਣੂ ਕਰਵਾਉਣ ਲਈ ਡੈਪੋ, ਬੱਡੀ ਤੇ ਹੋਰ ਕਈ ਤਰ੍ਹਾਂ ਦੇ ਜਾਗਰੂਕਤਾ ਪ੍ੋਗਰਾਮ ਕਰਵਾਏ ਜਾ ਰਹੇ ਹਨ ਜਿਨ੍ਹਾਂ ਸਦਕਾ ਨਸ਼ਿਆਂ 'ਤੇ ਨਿਰਭਰ ਲੋਕ ਆਪਣਾ ਇਲਾਜ ਕਰਵਾਉਣ ਲਈ ਆ ਰਹੇ ਹਨ। ਡਾ. ਰਾਜੇਸ ਕੁਮਾਰ ਬੱਗਾ ਨੇ ਦੱਸਿਆ ਕਿ ਵਿਭਾਗ ਵੱਲੋਂ ਕੇਂਦਰ ਵਿਖੇ ਹੋਰ ਸਟਾਫ਼ ਭਰਤੀ ਕਰਨ ਦੀ ਪ੍ਕਿਰਿਆ ਚੱਲ ਰਹੀ ਹੈ। ਇਸ 20 ਬਿਸਤਰਿਆਂ ਵਾਲੇ ਕੇਂਦਰ ਵਿਖੇ 24 ਘੰਟੇ ਮੈਡੀਕਲ ਅਫ਼ਸਰ, ਕੌਂਸਲਰ, ਵਾਰਡ ਬੁਆਏ ਤੇ ਨਰਸਿੰਗ ਸਟਾਫ਼ ਆਦਿ ਦੀਆਂ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।

ਸਿਵਲ ਸਰਜਨ ਨੇ ਕਿਹਾ ਕਿ ਵਿਭਾਗ ਵੱਲੋਂ ਗੈਰ ਸਰਕਾਰੀ ਸੰਸਥਾ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ ਜੋ ਇਸ ਕੇਂਦਰ ਵਿਖੇ ਤਿੰਨ ਮਹੀਨੇ ਦਾ ਕੰਪਿਊਟਰ, ਵੈੱਲਡਿੰਗ, ਪਲੰਬਿੰਗ ਅਤੇ ਇਲੈਕਟ੍ਰੀਕਲ ਦੇ ਕੋਰਸ ਕਰਵਾਉਣ ਉਪਰੰਤ ਸਰਟੀਫਿਕੇਟ ਜਾਰੀ ਕਰੇਗੀ ਤਾਂ ਕਿ ਇਸ ਮੁੜ ਵਸੇਬਾ ਕੇਂਦਰ ਤੋਂ ਇਲਾਜ ਕਰਵਾਉਣ ਉਪਰੰਤ ਉਨਾਂ ਨੂੰ ਆਪਣਾ ਰੁਜ਼ਗਾਰ ਸ਼ੁਰੂ ਕਰਨ 'ਚ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਪੇਸ਼ ਨਾ ਆਵੇ।