ਮਦਨ ਭਾਰਦਵਾਜ, ਜਲੰਧਰ : ਨਗਰ ਨਿਗਮ ਨੇ ਮਾਡਲ ਟਾਊਨ ਸਥਿਤ ਮੇਅਰ ਹਾਊਸ ਉਸ ਦੇ ਆਲੇ ਦੁਆਲੇ ਦੀਆਂ ਨਿਗਮ ਦੀਆਂ ਇਮਾਰਤਾਂ ਢਾਹ ਕੇ ਉਥੇ 60 ਕਰੋੜ ਦੀ ਲਾਗਤ ਨਾਲ ਬਣਨ ਵਾਲੀ ਬਹੁਮੰਜ਼ਿਲਾ ਪਾਰਕਿੰਗ ਲਈ ਐੱਨਓਸੀ ਜਾਰੀ ਕਰ ਦਿੱਤੀ ਹੈ। ਇਥੇ ਨਗਰ ਨਿਗਮ ਦੀ 1.73 ਏਕੜ ਜ਼ਮੀਨ ਹੈ। ਮੇਅਰ ਜਗਦੀਸ਼ ਰਾਜਾ ਨੇ ਦੱਸਿਆ ਕਿ ਉਕਤ 60 ਕਰੋੜ ਦਾ ਪ੍ਰਰਾਜੈਕਟ ਜਿਹੜਾ ਕਿ ਸਮਾਰਟ ਸਿਟੀ ਦਾ ਹਿੱਸਾ ਹੈ, 'ਤੇ 4 ਮੰਜ਼ਿਲਾਂ ਪਾਰਕਿੰਗ ਬਣਾਈ ਜਾਵੇਗੀ ਜਿਸ ਦੀ ਸਮੱਰਥਾ 400 ਕਾਰਾਂ ਖੜ੍ਹੀਆਂ ਕਰਨ ਦੀ ਹੋਵੇਗੀ।

ਲੋਕ ਸਭਾ ਚੋਣਾਂ ਤੋਂ ਪਹਿਲਾਂ ਤਿਆਰ ਹੋਈ ਸੀ ਡਰਾਇੰਗ

ਉਕਤ 4 ਮੰਜ਼ਿਲਾਂ ਪਾਰਕਿੰਗ ਦਾ ਪ੍ਰਰਾਜੈਕਟ ਲੋਕ ਸਭਾ ਦੀਆਂ 2019 ਦੀਆਂ ਚੋਣਾਂ ਤੋਂ ਪਹਿਲਾਂ ਤਿਆਰ ਕੀਤਾ ਗਿਆ ਸੀ ਤੇ ਉਸ ਦੀ ਡਰਾਇੰਗ ਵੀ ਤਿਆਰ ਕਰ ਲਈ ਗਈ ਸੀ। ਇਸ ਦੌਰਾਨ ਲੋਕ ਸਭਾ ਮੈਂਬਰ ਸੰਤੋਖ ਸਿੰਘ ਚੌਧਰੀ, ਵਿਧਾਇਕ ਪਰਗਟ ਸਿੰਘ, ਸਮਾਰਟ ਸਿਟੀ ਦੇ ਸੀਈਓ ਨੇ ਉਕਤ ਪ੍ਰਰਾਜੈਕਟ ਨੂੰ ਹਰੀ ਝੰਡੀ ਦੇ ਦਿੱਤੀ ਸੀ ਜਿਸ ਮਗਰੋਂ ਚੋਣਾਂ ਕਾਰਨ ਉਕਤ ਪ੍ਰਰਾਜੈਕਟ ਦਾ ਕੰਮ ਿਢੱਲਾ ਪੈ ਗਿਆ ਸੀ ਤੇ ਹੁਣ ਭਵਿੱਖ 'ਚ ਉਕਤ ਪ੍ਰਰਾਜੈਕਟ ਦੇ ਸਿਰੇ ਚੜ੍ਹਨ ਦੀ ਸੰਭਾਵਨਾ ਵੱਧ ਗਈ ਹੈ। ਜੇ ਉਕਤ ਪ੍ਰਰਾਜੈਕਟ ਤਿਆਰ ਹੋ ਜਾਂਦਾ ਹੈ ਤਾਂ ਮਾਡਲ ਟਾਊਨ ਇਲਾਕੇ 'ਚ ਜਿਥੇ ਪਾਰਕਿੰਗ ਸਮੱਸਿਆ ਹੱਲ ਹੋ ਜਾਵੇਗੀ ਉਥੇ ਟ੍ਰੈਫਿਕ ਸਮੱਸਿਆ ਵੀ ਖਤਮ ਹੋ ਜਾਵੇਗੀ। ਉਕਤ ਪਾਰਕਿੰਗ ਬਣਾਉਣ ਦਾ ਕੰਮ ਸਰਕਾਰੀ ਏਜੰਸੀ ਨੂੰ ਦਿੱਤਾ ਜਾਵੇਗਾ।

ਨਿੱਕੂ ਪਾਰਕ ਦੀ ਜ਼ਮੀਨ ਲਈ ਡੀਸੀ ਪਹਿਲਾਂ ਹੀ ਦੇ ਚੁੱਕਾ ਹੈ ਚਿੱਠੀ

ਜੇਐੱਨਐੱਨ, ਜਲੰਧਰ : ਮਾਡਲ ਟਾਊਨ 'ਚ ਬਹੁਮੰਜ਼ਿਲਾ ਪਾਰਕਿੰਗ ਲਈ ਨਿੱਕੂ ਪਾਰਕ ਦੀ ਜ਼ਮੀਨ ਦਾ ਇਕ ਹਿੱਸਾ ਵਰਤਣ ਲਈ ਸਮਾਰਟ ਸਿਟੀ ਕੰਪਨੀ ਨੂੰ ਡੀਸੀ 4 ਮਹੀਨੇ ਪਹਿਲਾਂ ਹੀ ਚਿੱਠੀ ਦੇ ਚੁੱਕੇ ਹਨ। ਨਿੱਕੂ ਪਾਰਕ 'ਤੇ ਪ੍ਰਸ਼ਾਸਨ ਦਾ ਕਬਜ਼ਾ ਹੋਣ ਤੋਂ ਬਾਅਦ ਇਹ ਚਿੱਠੀ ਜਾਰੀ ਕਰ ਦਿੱਤੀ ਗਈ ਸੀ। ਇਸ ਪ੍ਰਰਾਜੈਕਟ 'ਚ ਨਿੱਕੂ ਪਾਰਕ ਦੀ ਪਾਰਕਿੰਗ ਦਾ ਹਿੱਸਾ ਸ਼ਾਮਲ ਕੀਤਾ ਜਾ ਸਕਦਾ ਹੈ। ਪਾਰਕਿੰਗ ਵਾਲੀ ਥਾਂ ਦੀ ਸਫਲਤਾ ਲਈ ਨਿੱਕੂ ਪਾਰਕ ਦਾ ਵੱਡਾ ਯੋਗਦਾਨ ਰਹੇਗਾ। ਨਿੱਕੂ ਪਾਰਕ 'ਚ ਹਰ ਸਾਲ 4 ਲੱਖ ਲੋਕ ਆਉਂਦੇ ਹਨ।