ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ

ਨਗਰ ਨਿਗਮ ਦੀ ਕਮਿਸ਼ਨਰ ਦੀਪਸ਼ਿਖਾ ਨੇ ਪ੍ਰਰਾਪਰਟੀ ਟੈਕਸ ਬ੍ਾਂਚ ਨੂੰ ਹਦਾਇਤ ਕੀਤੀ ਹੈ ਕਿ ਉਹ ਪ੍ਰਰਾਪਰਟੀ ਟੈਕਸ ਦੀ ਵਸੂਲੀ 'ਚ ਤੇਜ਼ੀ ਲਿਆਉਣ ਤੇ ਵੱਧ ਵਸੂਲੀ ਕਰਨ ਵਾਲੇ ਮੁਲਾਜ਼ਮਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਨਿਗਮ ਕਮਿਸ਼ਨਰ ਨੇ ਮੰਗਲਵਾਰ ਨੂੰ ਪ੍ਰਰਾਪਰਟੀ ਟੈਕਸ ਬ੍ਾਂਚ ਦੇ ਸੁਪਰਡੈਂਟਾਂ ਨਾਲ ਟੈਕਸ ਵਸੂਲੀ ਦੀ ਸਮੀਖਿਆ ਮੀਟਿੰਗ ਕੀਤੀ ਜਿਸ 'ਚ ਉਨ੍ਹਾਂ ਨੇ ਹਦਾਇਤ ਕੀਤੀ ਕਿ ਉਹ ਵਪਾਰਕ ਅਦਾਰਿਆਂ, ਹਸਪਤਾਲਾਂ, ਹੋਟਲਾਂ ਤੇ ਮਾਲ ਆਦਿ ਦੀਆਂ ਜਾਇਦਾਦਾਂ ਦੀ ਵਿਸ਼ੇਸ਼ ਤੌਰ 'ਤੇ ਚੈਕਿੰਗ ਕਰਨ। ਇਸ ਤੋਂ ਇਲਾਵਾ ਉਨ੍ਹਾਂ ਨੇ ਘਰਾਂ, ਫਲੈਟਾਂ ਆਦਿ ਦੀ ਵੀ ਚੈਕਿੰਗ ਕੀਤੀ ਜਾਵੇ। ਉਨ੍ਹਾਂ ਨੇ ਹਦਾਇਤ ਕੀਤੀ ਕਿ ਟੈਕਸ ਡਿਫਾਲਟਰਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਟੈਕਸ ਵਸੂਲੀ ਦੇ ਮਾਮਲੇ 'ਚ ਜੇ ਸਟਾਫ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਆਉਂਦੀ ਹੈ ਤਾਂ ਉਨ੍ਹਾਂ ਦੇ ਧਿਆਨ 'ਚ ਲਿਆਂਦੀ ਜਾਵੇ ਤਾਂ ਜੋ ਉਸ ਦਾ ਹੱਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪ੍ਰਰਾਪਰਟੀ ਟੈਕਸ ਬ੍ਾਂਚ ਦੇ ਜਿਹੜੇ ਸਟਾਫ ਮੈਂਬਰ ਵੱਧ ਵਸੂਲੀ ਕਰ ਕੇ ਲਿਆਉਣਗੇ। ਉਨ੍ਹਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਨੇ ਟੈਕਸ ਡਿਫਾਲਟਰਾਂ ਨੂੰ ਤੁਰੰਤ ਨੋਟਿਸ ਜਾਰੀ ਕੀਤੇ ਜਾਣ ਤੇ ਉਨ੍ਹਾਂ ਦੀਆਂ ਪ੍ਰਰਾਪਰਟੀਜ਼ ਸੀਲ ਕੀਤੀਆਂ ਜਾਣ।