ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ : ਨਗਰ ਨਿਗਮ ਵੱਲੋਂ ਨਾਜਾਇਜ਼ ਉਸਾਰੀਆਂ ਵਿਰੁੱਧ ਵਿੱਢੀ ਗਈ ਮੁਹਿੰਮ ਦੇ ਅਧੀਨ ਮੰਗਲਵਾਰ ਤੜਕੇ 6 ਸ਼ੋਅਰੂਮਾਂ ਵਾਲੀ ਮਾਰਕੀਟ ਸੀਲ ਕਰ ਦਿੱਤੀ ਗਈ। ਉਕਤ ਕਾਰਵਾਈ ਬਿਲਡਿੰਗ ਬ੍ਾਂਚ ਵੱਲੋਂ ਇੰਸਪੈਕਟਰ ਅਜੀਤ ਸ਼ਰਮਾ ਦੀ ਅਗਵਾਈ 'ਚ ਕੀਤੀ ਗਈ। ਉਕਤ ਸੀਿਲੰਗ ਮਿਸ਼ਨ ਕੰਪਾਊਂਡ ਮਾਰਕੀਟ ਦੀ ਕੀਤੀ ਗਈ, ਜਿਥੇ 6 ਨਾਜਾਇਜ਼ ਸ਼ੋਅ ਰੂਮ ਬਣਾਏ ਗਏ ਸਨ ਅਤੇ ਉਥੇ ਬਕਾਇਦਾ ਕਾਰੋਬਾਰ ਚੱਲ ਰਿਹਾ ਸੀ। ਉਕਤ ਸੀਿਲੰਗ ਨਗਰ ਨਿਗਮ ਦੇ ਕਮਿਸ਼ਨਰ ਦੀਆਂ ਹਦਾਇਤਾਂ 'ਤੇ ਕੀਤੀ ਗਈ ਅਤੇ ਉਕਤ ਸ਼ੋਅਰੂਮਾਂ ਬਾਰੇ ਹਾਈਕੋਰਟ 'ਚ ਵੀ ਪੀਆਈਐੱਲ ਪਾਈ ਗਈ ਸੀ ਜਿਸ ਨੂੰ ਦੇਖਦੇ ਹੋਏ ਹੀ ਨਿਗਮ ਕਮਿਸ਼ਨਰ ਨੇ ਨਾਜਾਇਜ਼ ਸ਼ੋਅਰੂਮ ਸੀਲ ਕਰਨ ਦੀ ਲਿਖਤੀ ਹਦਾਇਤ ਕੀਤੀ। ਇਸ ਤੋਂ ਪਹਿਲਾਂ ਨਾਜਾਇਜ਼ ਉਸਾਰੀ ਕਰਨ ਵਾਲੇ ਦੁਕਾਨਾਂ ਦੇ ਮਾਲਕਾਂ ਨੂੰ ਨੋਟਿਸ ਵੀ ਜਾਰੀ ਕੀਤੇ ਗਏ ਸਨ।