ਜੇਐੱਨਐੱਨ, ਜਲੰਧਰ : ਲਾਕਡਾਊਨ ਦੇ ਛੇ ਮਹੀਨੇ ਪੂਰੇ ਹੋਣ 'ਤੇ ਸੂਬੇ ਵਿਚ ਕੋਰੋਨਾ ਮਰੀਜ਼ 1,00,842 ਹੋ ਗਏ ਹਨ। ਰਾਹਤ ਦੀ ਗੱਲ ਹੈ ਕਿ ਇਨਫੈਕਟਿਡ ਹੋਣ ਵਾਲਿਆਂ ਦੀ ਗਿਣਤੀ ਵਿਚ ਸਿਹਤਯਾਬ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ। ਸੂਬੇ ਵਿਚ ਮੰਗਲਵਾਰ ਨੂੰ ਜਿੱਥੇ 1450 ਲੋਕ ਇਨਫੈਕਟਿਡ ਹੋਏ ਉੱਥੇ 1718 ਲੋਕ ਸਿਹਤਯਾਬ ਹੋਏ ਜਦਕਿ 65 ਲੋਕਾਂ ਦੀ ਮੌਤ ਹੋਈ। ਤਰਨਤਾਰਨ ਵਿਚ ਕੋਈ ਮਰੀਜ਼ ਨਹੀਂ ਮਿਲਿਆ। ਸੋਮਵਾਰ ਨੂੰ 2811, ਐਤਵਾਰ ਨੂੰ 2225 ਅਤੇ ਸ਼ਨਿਚਰਵਾਰ ਨੂੰ 1910 ਲੋਕਾਂ ਨੇ ਕੋਰੋਨਾ ਨੂੰ ਮਾਤ ਦਿੱਤੀ ਸੀ। ਸੋਮਵਾਰ ਨੂੰ 1968 ਲੋਕ ਪਾਜ਼ੇਟਿਵ ਪਾਏ ਗਏ ਸਨ, ਜਦਕਿ 50 ਲੋਕਾਂ ਦੀ ਮੌਤ ਕੋਰੋਨਾ ਨਾਲ ਹੋਈ ਸੀ। ਇਸ ਤੋਂ ਪਹਿਲਾਂ ਐਤਵਾਰ ਨੂੰ 1934 ਇਨਫੈਕਟਿਡ ਤੇ 51 ਦੀ ਮੌਤ, ਸ਼ਨਿਚਰਵਾਰ ਨੂੰ 2420 ਇਨਫੈਕਟਿਡ ਤੇ 61 ਦੀ ਮੌਤ, ਸ਼ੁੱਕਰਵਾਰ ਨੂੰ 2844 ਇਨਫੈਕਟਿਡ ਤੇ 58 ਦੀ ਮੌਤ ਅਤੇ ਵੀਰਵਾਰ ਨੂੰ 2739 ਇਨਫੈਕਟਿਡ ਤੇ 66 ਲੋਕਾਂ ਦੀ ਮੌਤ ਹੋਈ ਸੀ। ਮੰਗਲਵਾਰ ਨੂੰ ਜਲੰਧਰ ਵਿਚ 11, ਲੁਧਿਆਣਾ ਅਤੇ ਅੰਮ੍ਰਿਤਸਰ ਵਿਚ ਨੌਂ-ਨੌਂ, ਪਟਿਆਲਾ ਵਿਚ ਅੱਠ, ਮੋਹਾਲੀ ਵਿਚ ਚਾਰ, ਕਪੂਰਥਲਾ ਅਤੇ ਰੂਪਨਗਰ ਵਿਚ ਤਿੰਨ-ਤਿੰਨ ਲੋਕਾਂ ਦੀ ਕੋਰੋਨਾ ਨਾਲ ਮੌਤ ਹੋਈ ਹੈ। ਅੰਮ੍ਰਿਤਸਰ ਵਿਚ 209, ਮੋਹਾਲੀ 'ਚ 188, ਪਟਿਆਲਾ 'ਚ 127, ਹੁਸ਼ਿਆਰਪੁਰ ਵਿਚ 97, ਗੁਰਦਾਸਪੁਰ 94 ਅਤੇ ਬਠਿੰਡਾ 'ਚ 74 ਲੋਕ ਕੋਰੋਨਾ ਇਨਫੈਕਟਿਡ ਪਾਏ ਗਏ। ਪਟਿਆਲਾ ਵਿਚ ਮੰਗਲਵਾਰ ਨੂੰ 311, ਜਲੰਧਰ ਵਿਚ 252, ਅੰਮ੍ਰਿਤਸਰ ਵਿਚ 232, ਬਠਿੰਡਾ ਤੇ ਫਿਰੋਜ਼ਪੁਰ ਵਿਚ 100-100 ਲੋਕ ਸਿਹਤਯਾਬ ਹੋਏ।

Posted By: Jagjit Singh