ਅਮਰਜੀਤ ਸਿੰਘ ਵੇਹਗਲ, ਜਲੰਧਰ : ਪਿੰਡ ਕਾਨਪੁਰ ਦੇ ਪੁਲ ਹੇਠਾਂ ਮੋਟਰਸਾਈਕਲ ਸਵਾਰ ਦੋ ਨੌਜਵਾਨ ਲੁਟੇਰੇ ਮੁਟਿਆਰ ਕੋਲੋਂ ਮੋਬਾਈਲ ਖੋਹ ਕੇ ਫ਼ਰਾਰ ਹੋ ਗਏ। ਪੀੜਤ ਅੰਜੂ ਵਾਸੀ ਪਿੰਡ ਜੱਲੋਵਾਲ ਨੇ ਦੱਸਿਆ ਕਿ ਉਹ ਹਾਈਵੇ 'ਤੇ ਸਫ਼ਾਈ ਦਾ ਕੰਮ ਕਰਦੀ ਹੈ ਤੇ ਬੀਤੇ ਦਿਨੀਂ ਉਹ ਦੁਪਹਿਰ ਦਾ ਖਾਣਾ ਖਾਣ ਸਮੇਂ ਪਿੰਡ ਕਾਨਪੁਰ ਦੇ ਪੁਲ ਦੇ ਹੇਠਾਂ ਪੁੱਜੀ ਤਾਂ ਉਸ ਦੇ ਹੱਥ 'ਚ ਫੜਿਆ ਮੋਬਾਈਲ ਪਿੱਿਛਓਂ ਆਏ ਦੋ ਮੋਟਰਸਾਈਕਲ ਸਵਾਰਾਂ ਖੋਹ ਕੇ ਫ਼ਰਾਰ ਹੋ ਗਏ। ਉਸ ਨੇ ਦੱਸਿਆ ਕਿ ਉਸ ਨੇ ਥਾਣਾ ਮਕਸੂਦਾਂ ਦੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਆਲੇ-ਦੁਆਲੇ ਦੇ ਸੀਸੀਟੀਵੀ ਕੈਮਰਿਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ।