ਰਾਕੇਸ਼ ਗਾਂਧੀ, ਜਲੰਧਰ : ਲਾਡੋਵਾਲੀ ਰੋਡ 'ਤੇ ਸਥਿਤ ਸਹਿਗਲ ਕਾਲੋਨੀ ਵਿਚ ਪੈਦਲ ਜਾ ਰਹੀ ਇਕ ਲੜਕੀ ਦਾ ਐਕਟਿਵਾ ਸਵਾਰ ਦੋ ਨਸ਼ੇੜੀ ਨੌਜਵਾਨ ਮੋਬਾਈਲ ਝਪਟ ਕੇ ਫਰਾਰ ਹੋ ਗਏ। ਲੜਕੀ ਵੱਲੋਂ ਲੁਟੇਰਿਆਂ ਨਾਲ ਮੁਕਾਬਲਾ ਕਰਨ ਦੇ ਬਾਵਜੂਦ ਵੀ ਉਹ ਉਨ੍ਹਾਂ ਕੋਲੋਂ ਆਪਣਾ ਮੋਬਾਈਲ ਨਹੀਂ ਬਚਾ ਸਕੀ।

ਸਿਮਰਨ ਨੇ ਦੱਸਿਆ ਕਿ ਉਹ ਜੇਕੇ ਕਲੀਨਿਕ ਵਿਚ ਰਿਸੈਪਸ਼ਨਿਸਟ ਹੈ ਅਤੇ ਦੁਪਹਿਰ ਵੇਲੇ ਉਹ ਰੋਟੀ ਖਾਣ ਲਈ ਆਪਣੇ ਘਰ ਵੱਲ ਜਾ ਰਹੀ ਸੀ ਕਿ ਐਕਟਿਵਾ 'ਤੇ ਆਏ ਦੋ ਨੌਜਵਾਨ ਜੋ ਨਸ਼ੇ ਵਿਚ ਧੁੱਤ ਸਨ, ਵਿਚੋਂ ਇਕ ਨੇ ਉਸ ਦਾ ਮੋਬਾਈਲ ਝਪਟ ਲਿਆ। ਉਹ ਲੁਟੇਰਿਆਂ ਨਾਲ ਭਿੜ ਗਈ ਪਰ ਲੁਟੇਰੇ ਦੋ ਹੋਣ ਕਾਰਨ ਉਹ ਆਪਣਾ ਮੋਬਾਈਲ ਨਹੀਂ ਬਚਾ ਸਕੀ ਅਤੇ ਲੁਟੇਰੇ ਫ਼ਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਦਿਆਂ ਹੀ ਮੌਕੇ 'ਤੇ ਪਹੁੰਚੀ ਪੁਲਿਸ ਆਲੇ ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲਣ 'ਚ ਜੁੱਟ ਗਈ।