ਜਤਿੰਦਰ ਪੰਮੀ, ਜਲੰਧਰ

ਸੂਬੇ 'ਚ ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਨੌਜਵਾਨ ਵਿਦਿਆਰਥੀਆਂ ਨੂੰ ਤਕਨੀਕੀ ਤੌਰ 'ਤੇ ਮਜ਼ਬੂਤ ਬਣਾਉਣ ਲਈ ਪੰਜਾਬ ਸਰਕਾਰ ਦੇ ਵਾਅਦੇ ਨੂੰ ਪੂਰਾ ਕਰਦਿਆਂ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਅੱਜ ਪਹਿਲੇ ਪੜਾਅ ਤਹਿਤ 'ਪੰਜਾਬ ਸਮਾਰਟ ਕੁਨੈਕਟ ਸਕੀਮ' ਅਧੀਨ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਦੇ 15 ਵਿਦਿਆਰਥੀਆਂ ਨੂੰ ਜਨਮ ਅਸ਼ਟਮੀ ਦੇ ਸੁਭ ਅਵਸਰ ਅਤੇ ਅੰਤਰ ਰਾਸ਼ਟਰੀ ਯੁਵਕ ਦਿਵਸ ਮੌਕੇ ਸਮਾਰਟ ਫੋਨ ਤਕਸੀਮ ਕੀਤੇ ਗਏ। ਇਸ ਮੌਕੇ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੀ ਸਕੂਲਾਂ ਖਾਸ ਕਰਕੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਇਹ ਇਤਿਹਾਸਿਕ ਕਦਮ ਹੈ ਜਿਨ੍ਹਾਂ ਨੂੰ ਕੋਵਿਡ-19 ਮਹਾਮਾਰੀ ਦੌਰਾਨ ਆਨਲਾਈਨ ਪੜ੍ਹਾਈ ਲਈ ਕਰਨ ਅਤੇ ਵਿਦਿਅਕ ਸਮੱਗਰੀ ਪ੍ਰਰਾਪਤ ਕਰਨ 'ਚ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਉਨ੍ਹਾਂ ਦੱਸਿਆ ਕਿ ਕੋਵਿਡ-19 ਮਹਾਮਾਰੀ ਕਰਕੇ ਆਮ ਵਾਂਗ ਕਲਾਸਾਂ ਲੱਗਣੀਆਂ ਬੰਦ ਹੋ ਗਈਆਂ ਹਨ ਜਿਸ ਦਾ ਗ਼ਰੀਬ ਤੇ ਪੇਂਡੂ ਵਿਦਿਆਰਥੀਆਂ ਖਾਸ ਕਰਕੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ 'ਤੇ ਮਾੜਾ ਅਸਰ ਪਿਆ ਹੈ ਜਿਨ੍ਹਾਂ ਨੂੰ ਦੂਸਰੇ ਪ੍ਰਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਦੇ ਮੁਕਾਬਲੇ ਆਨਲਾਈਨ ਸਿੱਖਿਆ ਪ੍ਰਰਾਪਤ ਕਰਨ ਵਿੱਚ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਪਹਿਲਕਦਮੀ ਵਿਦਿਆਰਥੀਆਂ ਨੂੰ ਜਿਥੇ ਪੜ੍ਹਾਈ ਨਾਲ ਜੋੜੀ ਰੱਖੇਗੀ, ਉਥੇ ਹੀ ਉਨ੍ਹਾਂ ਨੂੰ ਡਿਜੀਟਲ/ਤਕਨੀਕੀ ਤੌਰ 'ਤੇ ਮਜ਼ਬੂਤ ਵੀ ਬਣਾਏਗੀ।

ਮੰਤਰੀ ਚੰਨੀ ਨੇ ਕਿਹਾ ਕਿ ਇਸ ਸਕੀਮ ਤਹਿਤ 11894 ਵਿਦਿਆਰਥੀਆਂ ਜਿਨ੍ਹਾਂ 'ਚ 5509 ਲੜਕੇ ਅਤੇ 6383 ਲੜਕੀਆਂ ਸ਼ਾਮਲ ਹਨ, ਨੂੰ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਬਾਕੀ ਵਿਦਿਆਰਥੀਆਂ ਨੂੰ ਕੋਵਿਡ ਪ੍ਰਰੋਟੋਕਾਲ ਦੀ ਪਾਲਣਾ ਕਰਦੇ ਹੋਏ ਪੜਾਅਵਾਰ ਸਮਾਰਟ ਫੋਨ ਮੁਹੱਈਆ ਕਰਵਾਏ ਜਾਣਗੇ। ਇਸ ਨਾਲ ਜਿਥੇ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਤੇ ਕੋਰਸਾਂ ਸਬੰਧੀ ਲੋੜੀਂਦੀ ਜਾਣਕਾਰੀ ਪ੍ਰਰਾਪਤ ਹੋ ਸਕੇਗੀ, ਉਥੇ ਹੀ ਸਮਾਰਟ ਫੋਨ ਜ਼ਰੀਏ ਇਹ ਨੌਜਵਾਨ ਵਿਦਿਆਰਥੀ ਆਨਲਾਈਨ ਨਾਗਰਿਕ ਸੇਵਾਵਾਂ ਵੀ ਪ੍ਰਰਾਪਤ ਕਰ ਸਕਣਗੇ। ਇਸ ਨਾਲ ਨੌਜਵਾਨ ਰੋਜ਼ਗਾਰ ਮੌਕਿਆਂ ਦੇ ਮੌਕਿਆਂ, ਘਰ-ਘਰ ਰੋਜ਼ਗਾਰ ਸਕੀਮ ਤਹਿਤ ਲਗਾਏ ਜਾ ਰਹੇ ਜਾਬ ਮੇਲਿਆਂ ਬਾਰੇ ਜਾਣਕਾਰੀ ਪ੍ਰਰਾਪਤ ਕਰ ਸਕਣਗੇ। ਜਿਨ੍ਹਾਂ 15 ਵਿਦਿਆਰਥੀਆਂ ਨੂੰ ਸਮਾਰਟ ਫੋਨ ਦਿੱਤੇ ਗਏ, ਉਨ੍ਹਾਂ 'ਚ 11 ਲੜਕੀਆਂ ਮੀਨਾ ਕੁਮਾਰੀ, ਭਾਰਤੀ, ਬੇਨੂਕਾ, ਸਲੋਨੀ, ਸਲੋਨੀ ਗੋਗਨਾ, ਪ੍ਰਰੇਰਨਾ, ਪੂਜਾ, ਲਵਪ੍ਰਰੀਤ ਕੌਰ, ਪ੍ਰਭਜੋਤ ਕੌਰ, ਨਵਪ੍ਰਰੀਤ ਕੌਰ, ਪੂਜਾ ਅਤੇ ਚਾਰ ਲੜਕੇ ਅੰਸ਼ਪ੍ਰਰੀਤ ਸਿੰਘ, ਸਾਹਿਲ, ਰਾਜਵੀਰ ਅਤੇ ਦਿਸ਼ੰਤ ਚੌਧਰੀ ਸ਼ਾਮਲ ਹਨ।

ਇਸ ਮੌਕੇ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ, ਵਿਧਾਇਕ ਸੁਸ਼ੀਲ ਰਿੰਕੂ, ਰਾਜਿੰਦਰ ਬੇਰੀ, ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ, ਪੁਲਿਸ ਕਮਿਸ਼ਨਰ ਗੁਰਪ੍ਰਰੀਤ ਸਿੰਘ ਭੁੱਲਰ, ਐੱਸਐੱਸਪੀ ਸਤਿੰਦਰ ਸਿੰਘ, ਵਧੀਕ ਡਿਪਟੀ ਕਮਿਸ਼ਨਰ ਜਸਬੀਰ ਸਿੰਘ, ਉਪ ਮੰਡਲ ਮੈਜਿਸਟਰੇਟ ਰਾਹੁਲ ਸਿੰਧੂ, ਡਾ. ਜੈ ਇੰਦਰ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਹਰਿੰਦਰ ਪਾਲ ਸਿੰਘ, ਕਾਂਗਰਸੀ ਆਗੂ ਸੁਖਵਿੰਦਰ ਸਿੰਘ ਲਾਲੀ, ਬਲਦੇਵ ਸਿੰਘ ਦੇਵ, ਅੰਗਦ ਦੱਤਾ, ਹਨੀ ਜੋਸ਼ੀ ਅਤੇ ਹੋਰ ਵੀ ਹਾਜ਼ਰ ਸਨ।

ਬਾਕਸ ਲਗਾਓ

ਸਮਾਰਟ ਫੋਨ ਨਾ ਹੋਣ ਕਾਰਨ ਆਨਲਾਈਨ ਪੜ੍ਹਨਾ ਸੀ ਮੁਸ਼ਕਲ : ਵਿਦਿਆਰਥੀ

ਪੰਜਾਬ ਸਰਕਾਰ ਵੱਲੋਂ ਸਮਾਰਟ ਫੋਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਵਿਚੋਂ ਪੂਜਾ, ਲਵਪ੍ਰਰੀਤ ਤੇ ਰਾਜਵੀਰ ਜਿਹੜੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰਤਾਰਪੁਰ ਦੇ ਵਿਦਿਆਰਥੀ ਹਨ, ਨੇ ਦੱਸਿਆ ਕਿ ਉਨ੍ਹਾਂ ਕੋਲ ਸਮਾਰਟ ਫੋਨ ਨਾ ਹੋਣ ਕਾਰਨ ਆਨਲਾਈਨ ਪੜ੍ਹਨਾ ਕਾਫੀ ਮੁਸ਼ਕਲ ਸੀ। ਪੂਜਾ ਨੇ ਦੱਸਿਆ ਕਿ ਉਸ ਦੇ ਪਿਤਾ ਮਿਹਨਤ ਮਜ਼ਦੂਰੀ ਕਰਦੇ ਹਨ ਤੇ ਘਰ ਇਕ ਹੀ ਮੋਬਾਈਲ ਹੈ, ਜਿਹੜਾ ਉਸ ਦੇ ਪਿਤਾ ਨਾਲ ਲੈ ਜਾਂਦੇ ਸਨ, ਜਿਸ ਕਰਕੇ ਉਸ ਨੂੰ ਆਨਲਾਈਨ ਪੜ੍ਹਾਈ ਕਰਨ ਲਈ ਸ਼ਾਮ ਤਕ ਉਡੀਕ ਕਰਨੀ ਪੈਂਦੀ ਸੀ। ਮੋਬਾਈਲ ਮਿਲਣ ਉਪਰੰਤ ਸ਼ਾਮ ਨੂੰ ਹੀ ਪੜ੍ਹਾਈ ਕਰਿਆ ਕਰਦੀ ਸੀ। ਲਵਪ੍ਰਰੀਤ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਆਮ ਮੋਬਾਈਲ ਸੀ ਪਰ ਕੋਰੋਨਾ ਮਹਾਮਾਰੀ ਕਾਰਨ ਸਕੂਲ ਬੰਦ ਹੋਣ ਨਾਲ ਆਨਲਾਈਨ ਪੜ੍ਹਾਈ ਸ਼ੁਰੂ ਹੋ ਗਈ ਤਾਂ ਉਸ ਦੇ ਪਿਤਾ ਨੇ ਮੋਬਾਈਲ ਦਾ ਪ੍ਰਬੰਧ ਕੀਤਾ ਪਰ ਉਹ ਕਈ ਵਾਰ ਮੋਬਾਈਲ ਆਪਣੇ ਨਾਲ ਲੈ ਜਾਂਦੇ ਸਨ, ਜਿਸ ਕਾਰਨ ਉਸ ਦਿਨ ਉਹ ਆਨਲਾਈਨ ਨਹੀਂ ਪੜ੍ਹ ਸਕਦੀ ਸੀ। ਰਾਜਵੀਰ ਨੇ ਦੱਸਿਆ ਕਿ ਉਸ ਕੋਲ ਸਮਾਰਟ ਫੋਨ ਨਾ ਹੋਣ ਕਾਰਨ ਉਹ ਆਪਣੇ ਸਾਥੀ ਵਿਦਿਆਰਥੀਆਂ ਦੇ ਮੋਬਾਈਲ 'ਤੇ ਆਨਲਾਈਨ ਪੜ੍ਹਾਈ ਕਰਦਾ ਸੀ। ਉਕਤ ਤਿੰਨਾਂ ਵਿਦਿਆਰਥੀਆਂ ਨੇ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਉਨ੍ਹਾਂ ਨੂੰ ਅੱਜ ਦਿੱਤੇ ਗਏ ਸਮਾਰਟ ਫੋਨ ਨਾਲ ਹੁਣ ਉਹ ਇਸ ਸੰਕਟ ਦੇ ਸਮੇਂ ਵਿਚ ਆਪਣੀ ਪੜ੍ਹਾਈ ਆਨਲਾਈਨ ਬਿਨਾਂ ਕਿਸੇ ਰੁਕਾਵਟ ਦੇ ਕਰ ਸਕਦੇ ਹਨ।