ਜਾ.ਸ., ਜਲੰਧਰ : ਗੀਤਾ ਮੰਦਰ ਆਦਰਸ਼ ਨਗਰ ਦੀ ਪਿਛਲੀ ਪਾਰਕ 'ਚ ਦੁਸਹਿਰਾ ਉਤਸਵ ਦੌਰਾਨ ਪੁਲਿਸ ਡਵੀਜ਼ਨ ਨੰ. ਚਾਰ ਦੇ ਕਾਂਸਟੇਬਲ ਗੁਰਪ੍ਰਰੀਤ ਸਿੰਘ ਮੁੱਖ ਮਹਿਮਾਨ ਬਣੇ। ਦਰਅਸਲ, ਸਮਾਗਮ 'ਚ ਮੁੱਖ ਮਹਿਮਾਨ ਵਜੋਂ ਪੁੱਜੇ ਵਿਧਾਇਕ ਰਮਨ ਅਰੋੜਾ ਨੂੰ ਜਦੋਂ ਮੰਚ 'ਤੇ ਸੱਦਿਆ ਗਿਆ ਤਾਂ ਉਨ੍ਹਾਂ ਨੇ ਮਾਈਕ ਸੰਭਾਲਦਿਆਂ ਹੀ ਪੰਜਾਬ ਪੁਲਿਸ ਦਾ ਧੰਨਵਾਦ ਪ੍ਰਗਟਾਉਂਦੇ ਹੋਏ ਸਾਹਮਣੇ ਖੜ੍ਹੇ ਕਾਂਸਟੇਬਲ ਗੁਰਪ੍ਰਰੀਤ ਸਿੰਘ ਨੂੰ ਮੰਚ 'ਤੇ ਸੱਦ ਕੇ ਉਸ ਤੋਂ ਪੁਤਲਿਆਂ ਨੂੰ ਅਗਨੀ ਭੇਟ ਕਰਵਾਈ। ਰਮਨ ਅਰੋੜਾ ਨੇ ਕਿਹਾ ਕਿ ਜਨਤਾ ਦੇ ਤਿਉਹਾਰਾਂ ਨੂੰ ਸੁਰੱਖਿਅਤ ਕਰ ਕੇ ਸੇਵਾਵਾਂ ਦੇਣ ਵਾਲਾ ਪੁਲਿਸ ਦਾ ਹਰੇਕ ਜਵਾਨ ਅਸਲ 'ਚ ਸਨਮਾਨ ਦਾ ਪਾਤਰ ਹੈ। ਅਜਿਹੇ 'ਚ ਉਨ੍ਹਾਂ ਦੀ ਥਾਂ 'ਤੇ ਕਾਂਸਟੇਬਲ ਨੂੰ ਹੀ ਮੁੱਖ ਮਹਿਮਾਨ ਬਣਾਏ ਜਾਣ। ਇਸ ਦੌਰਾਨ ਲੋਕਾਂ ਨੇ ਵਿਧਾਇਕ ਦੇ ਫੈਸਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਅਤਿਮ ਤਨੇਜਾ ਤੇ ਸਤਨਾਮ ਬਿੱਟਾ ਸਮੇਤ ਸ਼ਖਸੀਅਤਾਂ ਹਾਜ਼ਰ ਸਨ।