ਅਕਸ਼ੇਦੀਪ ਸ਼ਰਮਾ, ਆਦਮਪੁਰ

ਦੇਸ਼ ਦੀ ਆਜ਼ਾਦੀ ਦੇ 75 ਵਰ੍ਹੇ ਪੂਰੇ ਹੋਣ 'ਤੇ ਦੇਸ਼ ਲਈ ਕੁਰਬਾਨੀ ਕਰਨ ਵਾਲੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਪੂਰੇ ਦੇਸ਼ ਅੰਦਰ ਆਲ ਇੰਡੀਆ ਕਾਂਗਰਸ ਕਮੇਟੀ ਵੱਲੋਂ ਤਿਰੰਗਾ ਯਾਤਰਾ ਕੱਢੀ ਜਾ ਰਹੀ ਹੈ। ਪੰਜਾਬ ਅੰਦਰ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਵਿਚ ਤਿਰੰਗਾ ਯਾਤਰਾ ਕੱਢੀ ਜਾ ਰਹੀ ਹੈ ਅਤੇ ਉਸੇ ਲੜੀ ਤਹਿਤ ਅੱਜ ਹਲਕਾ ਆਦਮਪੁਰ ਵਿਖੇ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਦੀ ਅਗਵਾਈ ਵਿਚ ਤਿਰੰਗਾ ਯਾਤਰਾ ਕੱਢੀ ਗਈ ਜਿਸ ਵਿਚ ਸੈਂਕੜੇ ਲੋਕਾਂ ਨੇ ਭਾਗ ਲਿਆ ਅਤੇ ਦੇਸ਼ ਲਈ ਕੁਰਬਾਨੀ ਕਰਨ ਵਾਲੇ ਸ਼ਹੀਦਾਂ ਨੂੰ ਯਾਦ ਕੀਤਾ। ਇਸ ਮੌਕੇ ਵਿਧਾਇਕ ਕੋਟਲੀ ਨੇ ਕਿਹਾ ਕਿ ਦੇਸ਼ ਨੂੰ ਆਜ਼ਾਦੀ ਬਹੁਤ ਸੰਘਰਸ਼ ਅਤੇ ਕੁਰਬਾਨੀਆਂ ਨਾਲ ਮਿਲੀ ਹੈ ਜਿਸ ਕਾਰਨ ਅਸੀਂ ਅੱਜ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ ਜਿਸ ਵਿਚ ਕਾਂਗਰਸ ਦਾ ਅਹਿਮ ਰੋਲ ਹੈ। ਉਨ੍ਹਾਂ ਅੱਗੇ ਕਿਹਾ ਕਿ ਸ਼ਹੀਦਾਂ ਦੇ ਸੁਪਨੇ ਨੂੰ ਪੂਰੇ ਕਰ ਭਾਰਤ ਦੇ ਲੋਕਾਂ ਦਾ ਭਲਾ ਕਰਨਾ ਕਾਂਗਰਸ ਦਾ ਮੁੱਖ ਨਿਸ਼ਾਨਾ ਹੈ ਜਿਸ ਲਈ ਅਸੀਂ ਸੰਘਰਸ਼ੀਲ ਹਾਂ ਅਤੇ ਦੇਸ਼ ਵਿਚ ਲੋਕਤੰਤਰ ਅਤੇ ਸੰਵਿਧਾਨ ਬਚਾਉਣ ਲਈ ਹਰ ਕੁਰਬਾਨੀ ਲਈ ਤਿਆਰ ਹਾਂ। ਉਨ੍ਹਾਂ ਮੌਕੇ ਦੀਆਂ ਸਰਕਾਰਾਂ ਤੇ ਵਰਦਿਆਂ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਲੋਕਾਂ ਤੇ ਹੱਕਾਂ ਤੇ ਡਾਕਾ ਮਾਰ ਰਹੀ ਹੈ ਅਤੇ ਆਜ਼ਾਦੀ ਦੇ 75 ਵਰ੍ਹੇ ਪੂਰੇ ਹੋਣ ਤੇ ਵੀ ਆਮ ਲੋਕਾਂ ਦੇ ਬਣਦੇ ਹੱਕ ਨਹੀਂ ਦੇ ਰਹੀ। ਉਨ੍ਹਾਂ ਕਿਹਾ ਦੇਸ਼ ਦੇ ਲੋਕਾਂ ਨੂੰ ਜਲਦ ਤਬਦੀਲੀ ਕਰ ਰਾਜ ਸੱਤਾ ਕਾਂਗਰਸ ਦੇ ਹੱਥ ਵਿਚ ਦੇਣੀ ਚਾਹੀਦੀ ਹੈ ਤਾਂ ਜੋ ਆਮ ਲੋਕਾਂ ਦਾ ਭਲਾ ਹੋ ਸਕੇ।

ਇਸ ਮੌਕੇ ਅੰਮਿ੍ਤਪਾਲ ਭੌਂਸਲੇ, ਅਸ਼ਵਨ ਭੱਲਾ, ਹਨੀ ਜੋਸ਼ੀ, ਦਰਸ਼ਨ ਸਿੰਘ ਕਰਵਲ, ਅਜੇ ਸ਼ਿੰਗਾਰੀ, ਕਮਲ ਭੰਗੂ, ਹੈਪੀ ਮਾਣਕ ਰਾਏ, ਗੁਰਦੀਪ ਸਿੰਘ ਕਾਲਰਾ, ਵਰੁਣ ਚੋਂਡਾ, ਮੁਕੱਦਰ ਲਾਲ ਐਮ.ਸੀ. ਸਾਭੀ ਧੁਧਿਆਲ, ਪਰਮਿੰਦਰ ਮੱਲ੍ਹੀ, ਸੁਰਿੰਦਰ ਸੁਧਾਣਾ, ਜਸਵੀਰ ਹੰਸ, ਸੰਦੀਪ ਨਿੱਝਰ, ਜਸਵੰਤ ਬਾਂਸਲ, ਸੁਖਵਿੰਦਰ ਸਰਪੰਚ ਮੁਜ਼ੱਫ਼ਰਪੁਰ, ਲੈਂਬਰ ਸਰਪੰਚ ਮਾਣਕਰਾਏ, ਜੱਗੀ ਬਾਂਸਲ, ਲਖਵੀਰ ਕੋਟਲੀ, ਲਖਨ ਬਾਹਰੀ, ਮੋਨੂੰ ਚੋਮੋਂ, ਗੁਰਵਿੰਦਰ ਨਾਜ਼ਕਾ, ਰਣਵੀਰ ਜੰਜੂਆਂ, ਹਰਦੀਪ ਮੂਸਾਪੁਰ, ਸਤਵੀਰ ਕੋਟਲੀ, ਜਸਪ੍ਰਰੀਤ ਸਿੰਘ ਨਿਰਵਾਲ, ਬਰਿੰਦਰ ਕੋਟਲੀ, ਜੋਗਿੰਦਰ ਐਮ.ਸੀ., ਬਿੰਦਾ ਗਰੇਵਾਲ, ਰਾਜੂ ਐੱਮਸੀ, ਵਿੱਕੀ ਐਮਸੀ, ਲਿਆਕਤ ਅਲਾਵਲਪੁਰ, ਸਤਨਾਮ ਕਲਸੀ, ਸੰਤ ਪ੍ਰਕਾਸ਼ ਬਹਿਰਾਮ, ਕਰਨਵੀਰ ਹਜ਼ਾਰਾ, ਅਜੈਬ ਸਿੰਘ ਹਜ਼ਾਰਾ, ਜਤਿੰਦਰ ਪ੍ਰਧਾਨ ਆਦਮਪੁਰ, ਜਗਨ ਕੁਰੈਸ਼ੀਆਂ, ਅਜੇ ਸਹੋਤਾ, ਲੱਕੀ ਸੋਂਧੀ ਆਦਿ ਹਾਜ਼ਰ ਸਨ।