ਵਰਿੰਦਰ ਲਵਲੀ, ਕਰਤਾਰਪੁਰ : ਮਾਂ ਭਗਵਤੀ ਸੇਵਾ ਕਮੇਟੀ ਕਰਤਾਰਪੁਰ ਵੱਲੋਂ ਮਹਾਮਾਈ ਦੇ ਵੱਖ-ਵੱਖ ਸ਼ਕਤੀਪੀਠਾਂ ਤੋਂ ਅਗਾਮੀ 7 ਅਪ੍ਰਰੈਲ ਨੂੰ ਲਿਆਏ ਜਾਣਗੇ। ਇਸ ਦਾ ਗਊਸਾਲਾ ਮੰਦਰ ਵਿਖੇ ਵਿਧਾਇਕ ਬਲਕਾਰ ਸਿੰਘ ਵੱਲੋਂ ਸੱਦਾ ਪੱਤਰ ਕਾਰਡ ਜਾਰੀ ਕੀਤਾ ਗਿਆ। 6 ਅਪ੍ਰਰੈਲ ਨੂੰ ਭਗਤਜਨ ਮਹਾਮਾਈ ਦੇ ਦਰਬਾਰ ਤੋਂ ਜੋਤੀ ਸਰੂਪ ਲਿਆਉਣ ਲਈ ਰਵਾਨਾ ਹੋਣਗੇ। 7 ਅਪ੍ਰਰੈਲ ਨੂੰ ਕਰਤਾਰਪੁਰ ਵਿਖੇ ਜੋਤੀ ਸਰੂਪਾਂ ਦੇ ਆਗਮਨ ਦਾ ਸ਼ਾਨਦਾਰ ਸਵਾਗਤ ਕੀਤਾ ਜਾਵੇਗਾ ਤੇ ਸ਼ਰਧਾਲੂਆਂ ਦੇ ਦਰਸ਼ਨਾਂ ਲਈ ਗਊਸ਼ਾਲਾ ਮੰਦਰ ਵਿਚ ਜੋਤਿ ਸਰੂਪ ਬਿਰਾਜਮਾਨ ਹੋਣਗੇ। ਰਾਤ ਨੂੰ ਮਹੰਤ ਪ੍ਰਵੀਨ ਵਿੱਕੀ ਕਰਤਾਰਪੁਰ ਵਾਲੇ, ਪ੍ਰਸਿੱਧ ਧਾਰਮਿਕ ਗਾਇਕ ਰੇਖਾ ਸ਼ਰਮਾ ਵੱਲੋਂ ਸ੍ਰੀ ਦੁਰਗਾ ਸਤੂਤੀ ਦਾ ਪਾਠ ਕੀਤਾ ਜਾਵੇਗਾ। ਆਸ਼ੂ ਲਾਹੌਰੀਆ 8 ਅਪ੍ਰਰੈਲ ਨੂੰ ਧਾਰਮਿਕ ਗਾਇਕ ਮਹਾਮਾਈ ਦਾ ਗੁਣਗਾਨ ਕਰਨਗੇ। 9 ਅਪੈ੍ਰਲ ਨੂੰ ਕੰਜਕ ਪੂਜਨ ਕਰਨ ਉਪਰੰਤ ਮਹਾਮਾਈ ਜੀ ਦੀ ਪਵਿੱਤਰ ਜੋਤ ਜਗਾ ਕੇ ਮੁੜ ਆਪੋ-ਆਪਣੇ ਨਿਵਾਸ ਲਈ ਰਵਾਨਾ ਹੋਣਗੇ। ਇਸ ਮੌਕੇ ਪ੍ਰਧਾਨ ਸੰਦੀਪ ਭਾਟੀਆ, ਕੌਂਸਲਰ ਬਾਲਮੁਕੰਦ ਬਾਲੀ, ਮਾਸਟਰ ਅੰਮਿ੍ਤ ਸ਼ਰਮਾ, ਪਵਨ ਸ਼ਰਮਾ, ਅਨਿਲ ਸ਼ਰਮਾ, ਅਗਰਵਾਲ, ਦੀਪਕ ਦੀਪਾ, ਸੰਨੀ, ਅਸ਼ੋਕ ਬਿੱਟੂ, ਆਪ ਆਗੂ ਵਰੁਣ ਬਾਬਾ, ਨੀਰਜ ਅਰੋੜਾ, ਸੁਦੇਸ਼ ਕੁਮਾਰ, ਰਿੱਕੀ ਸੇਠ, ਜਸਵਿੰਦਰ ਬਬਲਾ, ਪੰਡਿਤ ਵੇਦ ਪ੍ਰਕਾਸ਼, ਚਰਨਜੀਤ ਸਿੰਘ ਨਾਗੀ, ਓੁਕਾਰ ਸਿੰਘ ਬਿਲਖੂ, ਵਰਿੰਦਰ ਐਰੀ, ਯੋਗੇਸ਼ ਚੋਡਾ ਆਦਿ ਹਾਜ਼ਰ ਸੀ।