ਪੰਜਾਬੀ ਜਾਗਰਣ ਕੇਂਦਰ, ਜਲੰਧਰ : ਵੀਰਵਾਰ ਨੂੰ ਪੂਰਾ ਦਿਨ ਅਸਮਾਨ ਸਾਫ ਰਿਹਾ, ਉਥੇ ਤੇਜ਼ ਧੁੱਪ ਵੀ ਠੰਢ ਤੋਂ ਪੂਰੀ ਤਰ੍ਹਾਂ ਰਾਹਤ ਦਿਵਾ ਰਹੀ ਹੈ। ਇਸ ਕਾਰਨ ਸ਼ਹਿਰ ਵਾਸੀ ਧੁੱਪ ਦਾ ਰੱਜ ਕੇ ਆਨੰਦ ਮਾਣ ਰਹੇ ਹਨ। ਉਥੇ ਮੌਸਮ ਵਿਭਾਗ ਵੱਲੋਂ ਘੱਟੋ-ਘੱਟ ਤਾਪਮਾਨ 8 ਤੇ ਵੱਧ ਤੋਂ ਵੱਧ 25.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਵਿਭਾਗ ਅਨੁਸਾਰ ਆਉਣ ਵਾਲੇ ਦਿਨਾਂ 'ਚ ਧੁੱਪ ਨਿਕਲੇਗੀ ਤੇ ਅਸਮਾਨ ਪੂਰੀ ਤਰ੍ਹਾਂ ਸਾਫ ਰਹਿਣ ਦੀ ਸੰਭਾਵਨਾ ਹੈ। ਦੂਜੇ ਪਾਸੇ ਏਅਰ ਕੁਆਲਿਟੀ ਇੰਡੈਕਸ 'ਚ ਪੀਐੱਮ 10 ਗੱਲ ਦੀ ਕਰੀਏ ਤਾਂ ਵੱਧ ਤੋਂ ਵੱਧ 225 ਤੇ ਘੱਟੋ-ਘੱਟ 62, ਪੀਐੱਮ 2.5 ਵੱਧ ਤੋਂ ਵੱਧ 112 ਤੇ ਘੱਟੋ-ਘੱਟ 52 ਦਰਜ ਕੀਤਾ।