ਕੰਵਰਪਾਲ ਸਿੰਘ ਕਾਹਲੋਂ, ਭੋਗਪੁਰ : ਪਿੰਡ ਖਰਲ ਕਲਾਂ ਵਿਖੇ ਪਰਵਾਸੀ ਮਜ਼ਦੂਰ ਨੇ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਜਾਣਕਾਰੀ ਅਨੁਸਾਰ ਰਮੇਸ਼ ਰਿਸ਼ੀ ਵਾਸੀ ਰੁਪਾਲਪੁਰ ਬਿਹਾਰ ਨੇ ਦੱਸਿਆ ਕਿ ਉਹ ਕੁਲਵੰਤ ਸਿੰਘ ਪਿੰਡ ਢੱਡਾ ਥਾਣਾ ਭੋਗਪੁਰ ਵਿਖੇ ਕਰੀਬ 30 ਸਾਲ ਤੋਂ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਸੀ। ਉਸ ਦਾ ਸਹੁਰਾ ਖੇਪਨ ਰਿਸ਼ੀ (63) ਜੋ ਇੰਦਰਜੀਤ ਸਿੰਘ ਪਿੰਡ ਸਨੌਰਾ ਥਾਣਾ ਭੋਗਪੁਰ ਕੋਲ ਕੰਮ ਕਰਦਾ ਸੀ ਜੋ ਪਿਛਲੇ 1 ਮਹੀਨੇ ਤੋਂ ਆਪਣੇ ਪਿੰਡ ਗਿਆ ਹੋਇਆ ਸੀ ਤੇ 10 ਦਿਨ ਪਹਿਲਾਂ ਹੀ ਵਾਪਸ ਪੰਜਾਬ ਆਇਆ ਸੀ । ਉਹ 10 ਦਿਨਾਂ ਤੋਂ ਬਲਵਿੰਦਰ ਸਿੰਘ ਵਾਸੀ ਖਰਲ ਕਲਾਂ ਥਾਣਾ ਭੋਗਪੁਰ ਕੋਲ ਕੰਮ ਕਰ ਰਿਹਾ ਸੀ। ਖੇਪਨ ਰਿਸ਼ੀ ਦੀ ਮੌਤ ਬਾਰੇ ਸੁਰਿੰਦਰ ਸਿੰਘ ਨੇ ਦੱਸਿਆ ਕਿ ਖੇਪਨ ਨੇ ਆਪਣੇ ਗਲ ਵਿਚ ਰੱਸੀ ਪਾ ਕੇ ਹਵੇਲੀ ਦੇ ਪਿੱਲਰ ਨਾਲ ਫਾਹਾ ਲੈ ਲਿਆ। ਥਾਣਾ ਭੋਗਪੁਰ ਨੇ ਮਿ੍ਤਕ ਦੇ ਵਾਰਿਸਾਂ ਦੇ ਬਿਆਨਾਂ ਦੇ ਆਧਾਰ 'ਤੇ 174 ਦੀ ਕਾਰਵਾਈ ਕਰਦਿਆਂ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ।