ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਹੰਸਰਾਜ ਮਹਿਲਾ ਮਹਾਵਿਦਿਆਲਾ ਦੀ ਐੱਨਸੀਸੀ ਆਰਮੀ ਵਿੰਗ ਕੈਡੇਟਸ ਨੇ 2 ਪੰਜਾਬ ਗਰਲਜ਼ ਬਟਾਲੀਅਨ ਐੱਨਸੀਸੀ ਜਲੰਧਰ ਦੇ ਸਹਿਯੋਗ ਨਾਲ ਫਿਟ ਇੰਡੀਆ ਫਰੀਡਮ ਰਨ 2.0 ਵਿਚ ਹਿੱਸਾ ਲਿਆ। ਇਹ ਰਨ ਯੂਥ ਅਫੇਅਰਜ਼ ਐਂਡ ਸਪੋਰਟਸ, ਭਾਰਤ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੀਤੀ ਗਈ ਸੀ। ਕਮਾਂਡਿੰਗ ਅਫਸਰ ਕਰਨਲ ਐੱਨਪੀਐੱਸ ਤੂਰ, ਐਡਮ ਆਫਿਸਰ ਮੇਜਰ ਪ੍ਰਤਿਮਾ, ਏਐੱਨਓ ਲੈਫਟੀਨੈਂਟ ਸੋਨੀਆ ਮਹੇਂਦਰੂ, ਪੀਆਈ ਸਟਾਫ ਮੈਂਬਰਾਂ ਅਤੇ ਕੈਡੇਟਸ ਨੇ ਇਸ ਰਨ ਵਿਚ ਹਿੱਸਾ ਲਿਆ ਤੇ 2 ਕਿਲੋਮੀਟਰ ਦੀ ਦੂਰੀ ਤੈਅ ਕੀਤੀ। ਪਿੰ੍ਸੀਪਲ ਡਾ. ਅਜੇ ਸਰੀਨ ਨੇ ਐੱਨਸੀਸੀ ਕੈਡੇਟਸ ਨੂੰ ਉਨ੍ਹਾਂ ਦੇ ਉਤਸਾਹ ਲਈ ਵਧਾਈ ਦਿੱਤੀ ਤੇ ਕਿਹਾ ਕਿ ਇਸ ਤਰ੍ਹਾਂ ਦੇ ਪ੍ਰਰੋਗਰਾਮ ਵਿਦਿਆਰਥਣਾਂ ਨੂੰ ਜੀਵਨ ਵਿਚ ਅਨੁਸ਼ਾਸਨ ਦੀ ਮਹੱਤਤਾ ਸਿਖਾਉਂਦੇ ਹਨ।